ਮੁੱਲਾਂਪੁਰ-ਦਾਖਾ, 3 ਦਸੰਬਰ (ਨਿਰਮਲ ਸਿੰਘ ਧਾਲੀਵਾਲ)-ਸੰਮਤੀ ਮੁੱਲਾਂਪੁਰ ਦੇ ਖੇਤਰੀ ਹਲਕਿਆਂ 'ਚ ਪੰਚਾਇਤ ਸੰਮਤੀ ਚੋਣਾਂ ਦਾ ਖੜਾਕ ਕੁਝ ਜਿਆਦਾ ਹੀ ਹੋ ਰਿਹਾ ਹੈ | ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਕਾਂਗਰਸ ਪਾਰਟੀ ਉਮੀਦਵਾਰ ਮਨਵੀਰ ਸਿੰਘ ਕਲੇਰ ਨੂੰ ਕਾਂਗਰਸ ਦੇ ਲੁਧਿਆਣਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਧੂ ਸਿੰਘ ਕਲੇਰ, ਬਲਬੀਰ ਸਿੰਘ ਗਿੱਲ (ਦੋਵੇਂ ਸਾਬਕਾ ਸਰਪੰਚ), ਮਾਰਕਫੈੱਡ ਪੰਜਾਬ ਦੇ ਡਾਇਰੈਕਟਰ ਕਰਨੈਲ ਸਿੰਘ ਗਿੱਲ ਥਾਪੜਾ ਦਿੰਦਿਆਂ ਕਿਹਾ ਕਿ ਲੋਕ ਸੇਵਾ ਵਾਲੇ ਸਿਆਸੀ ਕਾਰਜ ਨੂੰ ਨੌਜਵਾਨ ਹੀ ਪੂਰਾ ਕਰ ਸਕਦਾ ਹੈ | ਸੰਮਤੀ ਜ਼ੋਨ ਮੁੱਲਾਂਪੁਰ ਵਿਚ ਪਿੰਡ ਮੁੱਲਾਂਪੁਰ ਦੇ ਨਾਲ ਬੜੈਚ, ਕੈਲਪੁਰ, ਚੱਕ ਕਲਾਂ ਪਿੰਡ/ਹੱਦਬਸਤ ਦਾ ਵੋਟਰ ਜਿੱਤ-ਹਾਰ ਦਾ ਫ਼ੈਸਲਾ ਕਰੇਗਾ | ਪੰਜਾਬ ਕਾਂਗਰਸ ਦੇ ਜਨ: ਸਕੱਤਰ (ਇੰਚਾਰਜ) ਹਲਕਾ ਦਾਖਾ ਕੈਪਟਨ ਸੰਦੀਪ ਸੰਧੂ, ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਜ਼ੋਨਾਂ ਵਿਚ ਕਾਂਗਰਸ ਪਾਰਟੀ ਨੂੰ ਆਪਣੇ ਉਮੀਦਵਾਰਾਂ 'ਤੇ ਵੱਡੀ ਜਿੱਤ ਦਾ ਮਾਣ ਹੈ | ਮਨਵੀਰ ਸਿੰਘ ਕਲੇਰ ਪੰਚਾਇਤ ਸੰਮਤੀ ਜ਼ੋਨ ਮੁੱਲਾਂਪੁਰ ਲਈ ਕਾਂਗਰਸ ਪਾਰਟੀ ਉਮੀਦਵਾਰ ਦਾ ਆਪਣਾ ਪਰਿਵਾਰ ਰਾਜਸੀ ਖੇਤਰ 'ਚ ਵੱਡੀ ਪਕੜ ਰੱਖਦਾ ਹੈ | ਸਾਬਕਾ ਸਰਪੰਚ ਸਾਧੂ ਸਿੰਘ ਮੁੱਲਾਂਪੁਰ ਸੰਮਤੀ ਉਮੀਦਵਾਰ ਮਨਵੀਰ ਦੀ ਚੋਣ ਨੂੰ ਨਿੱਜੀ ਹੱਥਾਂ 'ਚ ਲੈ ਕੇ ਜਿੱਤ ਲਈ ਭੱਜ-ਦੌੜ ਕਰ ਰਿਹਾ | ਮਨਵੀਰ ਸਿੰਘ ਕਲੇਰ ਨੂੰ ਕਾਂਗਰਸ ਪਾਰਟੀ ਉਮੀਦਵਾਰ ਬਣਾ ਕੇ ਵੋਟ ਲਈ ਭੱਜ-ਨੱਠ ਵਾਲੇ ਨੰਬਰਦਾਰ ਜਸਪਾਲ ਸਿੰਘ, ਤੋਤਾ ਸਿੰਘ, ਸੁਖਪਾਲ ਸਿੰਘ, ਜਗਦੇਵ ਸਿੰਘ ਮਾਨ, ਦਰਸ਼ੂ ਮੁੱਲਾਂਪੁਰ, ਮਾ: ਬਲਦੇਵ ਸਿੰਘ, ਤੇਜੀ ਗਿੱਲ, ਤੇਜਾ ਸਿੰਘ ਗਿੱਲ, ਬਿੰਦਰ ਸਿੰਘ ਗਿੱਲ, ਪੱਪੂ ਮਾਨ, ਪਿ੍ਤਪਾਲ ਸਿੰਘ, ਬਲਜਿੰਦਰ ਸਿੰਘ, ਲਾਭ ਸਿੰਘ, ਕਾਲਾ ਡੱਬ, ਮੀਤਾ ਧਨੋਆ, ਹੈਪੀ ਬਾਰ ਵਾਲੇ, ਰਾਜੂ ਮਾਰਸ਼ਲ, ਗੁਰਪ੍ਰੀਤ ਸਿੰਘ ਸੋਨੂੰ ਪ੍ਰਧਾਨ, ਕਿੰਦਾ ਕਲੇਰ, ਮੋਹਣ ਸਿੰਘ, ਹੋਰਨਾਂ ਵਲੋਂ ਜਿੱਤ ਦੀ ਦਿ੍ੜਤਾ ਪ੍ਰਗਟਾਈ ਗਈ |