ਰਾਏਕੋਟ, 20 ਨਵੰਬਰ (ਸੁਸ਼ੀਲ)-ਬੱਚਿਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਪਿਛਲੇ ਕਈ ਸਾਲਾਂ ਤੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮ ਵਿਖੇ ਸੰਚਾਲਕ ਪਰਮਿੰਦਰ ਸਿੰਘ ਕੈੜਾ ਵਲੋਂ ਐੱਨ.ਆਰ.ਆਈਜ਼ ਦੇ ਸਹਿਯੋਗ ਨਾਲ ਕੇ.ਸੀ.ਐੱਫ. ਫੁੱਟਬਾਲ ਅਕੈਡਮੀ ਰਾਹੀਂ ਸੌ ਦੇ ਕਰੀਬ ਬੱਚਿਆਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ | ਟ੍ਰੇਨਿੰਗ ਲੈ ਰਹੇ ਬੱਚਿਆਂ ਦੀ ਸਹੂਲਤ ਲਈ ਖੇਡ ਪ੍ਰੇਮੀ ਅਤੇ ਸਹਿਯੋਗੀ ਜਗਮੇਲ ਸਿੰਘ ਰਾਜੂ ਪ੍ਰਾਪਰਟੀ ਡੀਲਰ ਰਾਏਕੋਟ ਵਲੋਂ ਅਕੈਡਮੀ ਦੇ ਸਾਰੇ ਬੱਚਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ | ਇਸ ਨੇਕ ਕਾਰਜ ਲਈ ਅਕੈਡਮੀ ਵਲੋਂ ਪਰਮਿੰਦਰ ਸਿੰਘ ਕੈੜਾ ਨੇ ਰਾਜੂ ਪ੍ਰਾਪਰਟੀ ਡੀਲਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਕੈਡਮੀ ਚਲਾਉਣ ਦਾ ਮੁੱਖ ਮੰਤਵ ਨਵੀਂ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰਨਾਂ ਮਾੜੀਆਂ ਅਲਾਮਤਾਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨਾ ਹੈ | ਉਨ੍ਹਾਂ ਦੱਸਿਆ ਕਿ ਅਕੈਡਮੀ ਨੂੰ ਚਲਾਉਣ ਲਈ ਸਟੀਫਨ ਗਰੇਵਾਲ ਕੈਨੇਡਾ, ਗੁਰਦੀਪ ਗਰੇਵਾਲ ਕੈਨੇਡਾ, ਗੁਰਦੀਪ ਖੋਸਾ ਕੈਨੇਡਾ, ਮਨਦੀਪ ਢੇਸੀ, ਯੂ.ਐੱਸ.ਏ., ਨਰਿੰਦਰ ਸਿੰਘ ਗਰੇਵਾਲ ਆਸਟ੍ਰੇਲੀਆ, ਅੰਮਿ੍ਤਪਾਲ ਸਿੰਘ ਗਰੇਵਾਲ ਆਸਟ੍ਰੇਲੀਆ, ਸੁਖਦੀਪ ਸਿੰਘ ਗਰੇਵਾਲ ਕੈਨੇਡਾ, ਹਰਦੀਪ ਸਿੰਘ ਯੂ.ਕੇ. ਤੇ ਅਮਨਦੀਪ ਸਿੰਘ ਆਸਟ੍ਰੇਲੀਆ ਸਮੇਤ ਹੋਰਨਾਂ ਐੱਨ.ਆਰ.ਆਈਜ਼ ਅਤੇ ਸਮਾਜ ਸੇਵੀਆਂ ਦਾ ਵੱਡਾ ਯੋਗਦਾਨ ਹੈ | ਇਸ ਮੌਕੇ ਜਗਮੇਲ ਸਿੰਘ ਰਾਜੂ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਬੱਚਿਆਂ ਨੂੰ ਗਰਾਊਾਡ ਨਾਲ ਜੋੜਨਾ ਸਮੇਂ ਦੀ ਲੋੜ ਹੈ | ਇਸ ਮੌਕੇ ਕੌਂਸਲਰ ਬਲਜਿੰਦਰ ਸਿੰਘ ਰਿੰਪਾ, ਕੌਂਸਲਰ ਸੁਖਵੀਰ ਸਿੰਘ ਰਾਏ, ਅਮਰਜੀਤ ਸਿੰਘ, ਜਸਕਰਨ ਸਿੰਘ ਖੋਸਾ, ਜਗਦੇਵ ਸਿੰਘ ਨੰਗਲ (ਕੋਚ), ਜੀਵਨ ਕੁਮਾਰ, ਰਾਜਦੀਪ ਸਿੰਘ ਰਾਏ, ਗੁਰਜੰਟ ਸਿੰਘ ਧਾਲੀਵਾਲ, ਬਲਦੇਵ ਸਿੰਘ ਦੇਬੀ, ਬਿੱਟੂ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਆਦਿ ਹਾਜ਼ਰ ਸਨ |