ਜਗਰਾਉਂ, 20 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਜੋ ਕਿ ਪਿਛਲੇ ਬਹੁਤ ਸਮੇਂ ਤੋਂ ਧੜਾਧੜ ਸਟੂਡੈਂਟ ਵੀਜ਼ੇ ਲਗਵਾ ਕੇ ਖਿੱਚ ਦਾ ਕੇਂਦਰ ਬਣੀ ਹੋਈ ਹੈ | ਮੈਕਰੋ ਗਲੋਬਲ ਜਗਰਾਉਂ ਬ੍ਰਾਂਚ ਇਕ ਵਾਰ ਫਿਰ ਹੋਣਹਾਰ ਵਿਦਿਆਰਥੀ ਦਾ ਵਿਦੇਸ਼ ਜਾ ਕੇ ਪੜ੍ਹਨ ਦਾ ਸੁਪਨਾ ਸਾਕਾਰ ਕਰਨ ਵਿਚ ਮਦਦਗਾਰ ਸਾਬਿਤ ਹੋਈ ਹੈ | ਇੱਥੇ ਜਿਕਰਯੋਗ ਹੈ ਕਿ ਤਨਵੀਰ ਕੌਰ ਪੁੱਤਰੀ ਗੁਰਤੇਜ ਸਿੰਘ ਨਿਵਾਸੀ ਕਾਕੜ ਤਿਹਾੜਾ ਨੇ ਆਪਣੇ ਸਟੱਡੀ ਬਾਰੇ ਪੁੱਛ-ਪੜਤਾਲ ਕਰਨ ਤੋਂ ਬਾਅਦ ਆਪਣਾ ਕੇਸ ਇਥੋਂ ਲਗਵਾਇਆ | ਸਿੱਟੇ ਵਜੋਂ ਵਧੀਆ ਸੇਧ ਅਤੇ ਕਾਰਗੁਜਾਰੀ ਸਦਕਾ ਆਪਣਾ ਕੈਨੇਡਾ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ | ਸਟੱਡੀ ਵੀਜ਼ਾ ਪ੍ਰਾਪਤ ਕਰਨ 'ਤੇ ਤਨਵੀਰ ਕੌਰ ਅਤੇ ਉਸ ਦੇ ਪਰਿਵਾਰ ਨੇ ਜਗਰਾਉਂ ਬ੍ਰਾਂਚ ਦੇ ਸਮੂਹ ਇੰਮੀਗ੍ਰੇਸ਼ਨ ਸਟਾਫ਼ ਅਤੇ ਐੱਮ.ਡੀ. ਗੁਰਮਿਲਾਪ ਸਿੰਘ ਡੱਲਾ ਦਾ ਧੰਨਵਾਦ ਕੀਤਾ | ਇਸ ਮੌਕੇ ਸੰਸਥਾ ਦੇ ਸੰਸਥਾਪਕ ਗੁਰਮਿਲਾਪ ਸਿੰਘ ਨੇ ਜਗਰਾਉਂ ਬ੍ਰਾਂਚ ਦੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ ਅਤੇ ਤਨਵੀਰ ਕੌਰ ਨੂੰ ਉਸਦੇ ਸੁਨਹਿਰੇ ਭੱਵਿਖ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ |