ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪੰਜਾਬੀ ਗਾਇਕੀ ਦੇ ਬਾਬਾ ਬੋਹੜ, ਸਿਰਮੌਰ ਗਾਇਕ ਦੀਦਾਰ ਸੰਧੂ ਦੀ ਯਾਦ 'ਚ 34ਵਾਂ ਦੀਦਾਰ ਸੰਧੂ ਯਾਦਗਾਰੀ ਮੇਲਾ 21 ਨਵੰਬਰ ਨੂੰ ਪਿੰਡ ਭਰੋਵਾਲ ਖੁਰਦ (ਲੁਧਿ:) ਵਿਖੇ ਲੱਗ ਰਿਹਾ | ਇਹ ਜਾਣਕਾਰੀ ਮੇਲੇ ਦੇ ਸਰਪ੍ਰਸਤ ਗਾਇਕ ਜਗਮੋਹਣ ਸੰਧੂ ਵਲੋਂ ਦਿੱਤੀ ਗਈ | ਪੰਜਾਬੀ ਸੱਭਿਆਚਾਰ ਦੇ ਗੀਤਕਾਰ ਤੇ ਗਾਇਕ ਦੀਦਾਰ ਸੰਧੂ ਯਾਦਗਾਰੀ ਮੇਲੇ ਵਿਚ ਜਿਥੇ ਰਾਜ ਭਰ 'ਚੋਂ ਨਾਮਵਰ ਗਾਇਕ ਪਹੁੰਚ ਰਹੇ ਹਨ, ਉਥੇ ਰਾਜਨੀਤਿਕ ਖੇਤਰ ਦੀਆਂ ਅਹਿਮ ਸ਼ਖ਼ਸੀਅਤਾਂ ਹਲਕਾ ਦਾਖਾ ਐੱਮ.ਐੱਲ.ਏ. ਮਨਪ੍ਰੀਤ ਸਿੰਘ ਇਯਾਲੀ, ਪੰਜਾਬ ਕਾਂਗਰਸ ਦੇ ਜਨ: ਸਕੱਤਰ ਕੈਪਟਨ ਸੰਦੀਪ ਸੰਧੂ, 'ਆਪ' ਦੇ ਹਲਕਾ ਦਾਖਾ ਇੰਚਾਰਜ ਡਾ: ਕੇ.ਐੱਨ.ਐੱਸ. ਕੰਗ ਨੂੰ ਮੇਲਾ ਪ੍ਰਬੰਧਕਾਂ ਵਲੋਂ ਵਿਸ਼ੇਸ਼ ਸੱਦਾ ਪੱਤਰ ਦਿੱਤਾ ਜਾਵੇਗਾ |