26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਹਲਵਾਰਾ ਅਨਾਜ ਮੰਡੀ 'ਚ ਥਰੈਸ਼ਰ ਚਾਲਕ ਉਡਾ ਰਹੇ ਨੇ ਕਾਨੂੰਨ ਦੀਆਂ ਧੱਜੀਆਂ

ਅਜੀਤ ਡੈਸਕ 08-11-2025
ਹਲਵਾਰਾ, 7 ਨਵੰਬਰ (ਮਨਦੀਪ ਸਿੰਘ ਉੱਭੀ)-ਹਲਵਾਰਾ ਦੀ ਅਨਾਜ ਮੰਡੀ ਵਿਚ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਝੋਨੇ ਦੀ ਫ਼ਸਲ ਦੇ ਬਚੇ ਹੋਏ ਸਾਣ (ਫੱਕ) ਤੋਂ ਪੈਸੇ ਕਮਾਉਣ ਦੇ ਲਾਲਚ ਵਿਚ, ਝੋਨੇ ਨੂੰ ਵੱਖ ਕਰਨ ਲਈ ਅਨਾਜ ਮੰਡੀ ਵਿਚ ਗੈਰ-ਕਾਨੂੰਨੀ ਤੌਰ 'ਤੇ ਥਰੈੱਸ਼ਰ ਚਲ ਰਿਹਾ ਸੀ | ਵਾਤਾਵਰਣ ਨੂੰ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਅਤੇ ਅਨਾਜ ਮੰਡੀ ਵਿੱਚ ਸਾਫ਼ ਝੋਨੇ ਦੀ ਫ਼ਸਲ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ | ਥਰੈੱਸ਼ਰਾਂ ਤੋਂ ਉੱਡਦੀ ਧੂੜ, ਮਿੱਟੀ ਅਤੇ ਫੱਕ ਬੋਰੀਆਂ ਵਿਚ ਭਰਨ ਲਈ ਤਿਆਰ ਝੋਨੇ ਦੀ ਫ਼ਸਲ ਵਿਚ ਰਲ ਰਹੀ ਹੈ | ਇਹ ਗੱਲ ਧਿਆਨ ਦੇਣ ਯੋਗ ਹੈ ਕਿ ਕਾਂਗਰਸ-ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੌਰਾਨ ਅਨਾਜ ਮੰਡੀਆਂ ਅਤੇ ਰਿਹਾਇਸ਼ੀ ਇਲਾਕਿਆਂ ਦੇ ਇੱਕ ਕਿਲੋਮੀਟਰ ਦੇ ਘੇਰੇ ਵਿਚ ਥਰੈੱਸ਼ਰ ਚਲਾਉਣ 'ਤੇ ਪੂਰੀ ਤਰ੍ਹਾਂ ਪਾਬੰਦੀ ਸੀ | ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸੱਤ੍ਹਾ ਵਿਚ ਆਉਣ ਤੋਂ ਬਾਅਦ ਇਹ ਪਾਬੰਦੀ ਹਟਾ ਦਿੱਤੀ ਗਈ ਸੀ | ਸਰਕਾਰ ਹੁਣ ਇਨ੍ਹਾਂ ਕਾਰਜਾਂ ਲਈ ਟੈਂਡਰ ਵੀ ਜਾਰੀ ਨਹੀਂ ਕਰਦੀ | ਹਲਵਾਰਾ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਥਰੈੱਸ਼ਰ ਚਾਲਕਾਂ ਨੇ ਨਾ ਤਾਂ ਪੰਚਾਇਤ ਤੋਂ ਮਨਜ਼ੂਰੀ ਲਈ ਅਤੇ ਨਾ ਹੀ ਉਨ੍ਹਾਂ ਨੂੰ ਸੂਚਿਤ ਕੀਤਾ | ਮੰਡੀ ਬੋਰਡ ਦੇ ਅਧਿਕਾਰੀ ਐੱਸ.ਡੀ.ਐੱਮ ਰਾਏਕੋਟ ਨੂੰ ਵੀ ਮਿਲੇ ਸਨ, ਜ਼ਿਲ੍ਹਾ ਮੰਡੀ ਅਫ਼ਸਰ ਨੂੰ ਵੀ ਸ਼ਿਕਾਇਤ ਭੇਜੀ ਗਈ ਸੀ, ਪਰ ਮਸਲਾ ਹੱਲ ਨਹੀਂ ਹੋਇਆ | ਥਰੈੱਸ਼ਰ ਚਾਲਕ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ ਬਲਕਿ ਮੰਡੀ ਵਿਚ ਪਈ ਝੋਨੇ ਦੀ ਫ਼ਸਲ ਵਿਚ ਮਿੱਟੀ ਘੱਟਾ ਪੈਣ ਕਾਰਨ ਸਰਕਾਰੀ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚਾ ਰਹੇ ਹਨ | ਸਾਰੇ ਸਰਕਾਰੀ ਮਾਪਦੰਡ ਪੂਰੇ ਕਰਨ ਤੋਂ ਬਾਅਦ ਫਸਲ ਨੂੰ ਬੋਰੀਆਂ ਵਿੱਚ ਪਾਇਆ ਜਾਂਦਾ ਹੈ | ਮੰਡੀ ਦੇ ਵਿਚ ਚੱਲ ਰਿਹਾ ਥਰੈਸ਼ਰ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਨੂੰ ਉਜਾਗਰ ਕਰ ਰਿਹਾ ਹੈ | ਥਰੈੱਸ਼ਰ ਚਾਲਕਾਂ ਸੋਮਾ ਸਿੰਘ ਅਤੇ ਕਾਲਾ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਰੈਸ਼ਰ ਪੂਰਨ ਸਿੰਘ ਦਾ ਹੈ, ਉਹ ਤਾਂ 600 ਰੁਪਏ ਦੀ ਦਿਹਾੜੀ 'ਤੇ ਕੰਮ ਕਰ ਰਹੇ ਹਨ | ਇਸ ਦੌਰਾਨ ਕੁਝ ਸਮੇਂ ਬਾਅਦ ਥਰੈਸ਼ਰ ਚਾਲਕ ਸਾਣ (ਫੱਕ) ਆਦਿ ਛੱਡ ਕੇ ਮੰਡੀ ਤੋਂ ਭੱਜ ਗਏ ਅਤੇ ਆਪਣੇ ਟਰੈਕਟਰ, ਥਰੈÉਸ਼ਰ ਆਦਿ ਆਪਣੇ ਨਾਲ ਲੈ ਗਏ | ਦੂਜੇ ਪਾਸੇ ਮੰਡੀਕਰਨ ਬੋਰਡ ਦੇ ਸੁਪਰਵਾਈਜ਼ਰ ਹਰਜੀਤ ਸਿੰਘ ਨੇ ਕਿਹਾ ਕਿ ਅਨਾਜ ਮੰਡੀ ਵਿਚ ਥਰੈੱਸ਼ਰ ਨਹੀਂ ਚਲਾਏ ਜਾ ਸਕਦੇ, ਪਰ ਅਜਿਹਾ ਕੋਈ ਕਾਨੂੰਨ ਵੀ ਨਹੀਂ ਹੈ, ਕਿ ਚਾਲਕ ਵਿਰੁੱਧ ਕੇਸ ਦਰਜ ਕਰਵਾਕੇ ਥਰੈੱਸ਼ਰ ਟਰੈਕਟਰ ਅਤੇ ਹੋਰ ਮਸ਼ੀਨਰੀ ਜ਼ਬਤ ਕੀਤੀ ਜਾ ਸਕੇ | ਥਰੈੱਸ਼ਰ ਚਾਲਕਾਂ ਨੂੰ ਸਮਝਾਉਣ ਤੋਂ ਬਾਅਦ ਮੰਡੀ ਤੋਂ ਦੂਰ ਜਾਣ ਲਈ ਕਿਹਾ ਜਾਂਦਾ ਹੈ | ਭਾਵੇਂ ਥਰੈੱਸ਼ਰ ਮੰਡੀ ਵਿਚ ਚੱਲ ਰਿਹਾ ਸੀ, ਪਰ ਹਰਜੀਤ ਸਿੰਘ ਨੇ ਇਸ ਗੱਲ ਤੋਂ ਇਨਕਾਰ ਕਰਦਿਆਂ ਕਿ ਥਰੈੱਸ਼ਰ ਪੰਚਾਇਤੀ ਜ਼ਮੀਨ ਵਿਚ ਚੱਲ ਰਿਹਾ ਸੀ |
ਪਿਛਲੀ ਖ਼ਬਰ ਦਸਮੇਸ਼ ਪਬਲਿਕ ਸਕੂਲ ਰਾਏਕੋਟ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲੇ 'ਚ ਜਿੱਤ ਦੇ ਝੰਡੇ ਗੱਡੇ ਅਗਲੀ ਖ਼ਬਰ ਪ੍ਰਧਾਨ ਹੰਬੜਾਂ ਤੇ ਬੀਰਮੀ ਤਰਨ ਤਾਰਨ ਜ਼ਿਮਨੀ ਚੋਣ 'ਚ ਕਾਂਗਰਸੀ ਉਮੀਦਵਾਰ ਦੇ ਚੋਣ ਪ੍ਰਚਾਰ 'ਚ ਜੁਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।