ਚੌਂਕੀਮਾਨ, 6 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਭੰਗ ਕਰਕੇ ਇਸ ਦੀ ਅਕਾਰ ਘਟਾਈ ਲਈ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ ਤੇ ਕਾਪੀਆਂ ਸਾੜਨ ਦੇ ਜਥੇਬੰਦਕ ਸੱਦੇ 'ਤੇ ਬਲਾਕ ਸਿੱਧਵਾਂ ਬੇਟ 2 ਅਧੀਨ ਕੰਮ ਕਰਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਸਵੱਦੀ ਕਲਾਂ ਵਿਖੇ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਜਥੇਬੰਦਕ ਆਗੂਆਂ ਜਤਿੰਦਰਪਾਲ ਸਿੰਘ ਤਲਵੰਡੀ, ਬਲਵੀਰ ਸਿੰਘ ਬਾਸੀਆਂ, ਜਗਰਾਜ ਸਿੰਘ ਮੁੱਲਾਂਪੁਰ, ਦੇਵਿੰਦਰ ਸਿੰਘ ਮਾਣੀਏਵਾਲ ਨੇ ਕਿਹਾ ਕਿ ਜਥੇਬੰਦਕ ਤੌਰ 'ਤੇ ਇਸ ਸੰਘਰਸ਼ ਵਿਚ ਹਰ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਬਾਸੀਆਂ, ਜਸਕਰਮ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ ਸਵੱਦੀ, ਮੈਡਮ ਪਰਮਜੀਤ ਕੌਰ ਬਰਸਾਲ, ਸੁਖਜੀਤ ਕੌਰ ਚੱਕ ਕਲਾਂ, ਕਿਰਨਦੀਪ ਕੌਰ, ਪੁਸ਼ਪਾ ਰਾਣੀ, ਅੰਮਿ੍ਤਪਾਲ ਕੌਰ, ਰੇਖਾ ਰਾਣੀ, ਨਿਸ਼ਾ ਸ਼ਰਮਾ, ਏਕਤਾ ਨਰੂਲਾ, ਸਰਬਜੀਤ ਕੌਰ, ਮਨਜੀਤ ਕੌਰ, ਨੀਰਜ ਗੁਪਤਾ, ਰਾਜਿੰਦਰ ਕੌਰ ਸਿੱਧਵਾਂ ਖੁਰਦ ਸਮੇਤ ਕਾਫੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ |