18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵੇਰਕਾ ਨੇ ਪਿੰਡ ਚੀਮਾ 'ਚ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡਿਆ

ਅਜੀਤ ਡੈਸਕ 07-11-2025
ਜਗਰਾਉਂ, 6 ਨਵੰਬਰ (ਸ਼ਮਸ਼ੇਰ ਸਿੰਘ ਗਾਲਿਬ)-ਵੇਰਕਾ ਲੁਧਿਆਣਾ ਅਧੀਨ ਚੱਲ ਰਹੇ ਵੇਰਕਾ ਦੁੱਧ ਸ਼ੀਤਲ ਕੇਂਦਰ ਰਾਏਕੋਟ ਵਲੋਂ ਪਿੰਡ ਚੀਮਾ ਵਿਖੇ ਇਕ ਸਮਾਗਮ ਕਰਵਾ ਕੇ ਦੀ ਚੀਮਾ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਪਿਛਲੇ ਚਾਰ ਸਾਲਾਂ ਦਾ ਕੁੱਲ 8 ਲੱਖ ਰੁਪਏ ਦਾ ਮੁਨਾਫ਼ਾ ਵੰਡਿਆ ਗਿਆ | ਇਸ ਮੌਕੇ ਵੇਰਕਾ ਦੁੱਧ ਸ਼ੀਤਲ ਕੇਂਦਰ ਰਾਏਕੋਟ ਦੇ ਏਰੀਆ ਇੰਚਾਰਜ ਸ: ਕਮਲਪ੍ਰੀਤ ਸਿੰਘ ਸੋਢੀ ਨੇ ਸੰਬੋਧਨ ਕਰਦੇ ਆਖਿਆ ਕਿ ਸਾਨੂੰ ਵੇਰਕਾ ਸਭਾ ਨਾਲ ਜੁੜ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਉਣਾ ਚਾਹੀਦਾ ਹੈ | ਇਸ ਮੌਕੇ ਸ. ਜਤਿੰਦਰ ਸਿੰਘ ਐੱਮ.ਪੀ.ਏ. ਦੱਸਿਆ ਕਿ ਕਿਵੇਂ ਦੁੱਧ ਦਾ ਧੰਦਾ ਲਾਹੇਵੰਦ ਬਣਾਇਆ ਜਾ ਸਕਦਾ ਹੈ ਅਤੇ ਪਸ਼ੂ ਦੀ ਸਾਂਭ ਸੰਭਾਲ ਕਿਵੇਂ ਕਰਨੀ ਚਾਹੀਦੀ ਹੈ | ਇਸ ਮੌਕੇ ਪ੍ਰਧਾਨ ਮਨਜੀਤ ਕੌਰ, ਸੈਕਟਰੀ ਮਨਦੀਪ ਕੌਰ, ਇਕਬਾਲ ਸਿੰਘ, ਸੈਂਟਰ ਇੰਚਾਰਜ ਗੁਰਵਿੰਦਰ ਸਿੰਘ, ਰਛਪਾਲ ਸਿੰਘ ਐੱਮ.ਪੀ.ਏ., ਹਰਿੰਦਰ ਸਿੰਘ ਐੱਮ.ਪੀ.ਏ, ਕੁਲਦੀਪ ਸਿੰਘ ਐੱਮ.ਪੀ.ਏ, ਹਰਪ੍ਰੀਤ ਸਿੰਘ ਐੱਮ.ਪੀ.ਏ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਿਵਾਲਿਕ ਮਾਡਲ ਸਕੂਲ 'ਚ ਮਨਾਇਆ ਅਗਲੀ ਖ਼ਬਰ ਸਪਰਿੰਗ ਡਿਊ ਪਬਲਿਕ ਸਕੂਲ ਵਿਖੇ ਪੰਜਾਬ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।