ਜਗਰਾਉਂ, 6 ਨਵੰਬਰ (ਗੁਰਦੀਪ ਸਿੰਘ ਮਲਕ)-ਸਿਵਲ ਸਰਜਨ ਲੁਧਿਆਣਾ ਦੇ ਹੁਕਮਾਂ ਤਹਿਤ ਐੱਸ.ਐੱਮ.ਓ. ਹਠੂਰ ਡਾ: ਅਮਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਆਰ.ਬੀ.ਐੱਸ.ਕੇ ਟੀਮ ਜਿਸ ਵਿਚ ਡਾਕਟਰ ਗੌਰਵ ਜੈਨ ਅਤੇ ਸੀਮਾ ਮਹਿਤਾ ਫਾਰਮੇਸੀ ਅਫ਼ਸਰ ਸ਼ਾਮਿਲ ਸਨ ਵਲੋਂ ਸਰਕਾਰੀ ਹਾਈ ਸਕੂਲ ਚੀਮਨਾ ਵਿਖੇ ਵਿਦਿਆਰਥੀਆਂ ਦਾ ਹੈੱਲਥ ਚੈੱਕਅੱਪ ਕੀਤਾ ਗਿਆ | ਇਸ ਮੌਕੇ ਵਿਦਿਆਰਥੀਆਂ ਦਾ ਐੱਨ.ਪੀ.ਸੀ.ਬੀ.ਆਈ. ਪ੍ਰੋਗਰਾਮ ਅਧੀਨ ਪੁਨੀਤ ਕੁਮਾਰ ਅਪਥੈਲਮਿਕ ਅਫ਼ਸਰ ਜਗਰਾਉਂ ਵਲੋਂ ਬੱਚਿਆਂ ਦੀਆਂ ਅੱਖਾਂ ਦਾ ਨਿਰੀਖਣ ਕੀਤਾ ਗਿਆ ਸੀ | ਇਸ ਮੌਕੇ ਡਾਕਟਰ ਗੌਰਵ ਜੈਨ ਅਤੇ ਟੀਮ ਵਲੋਂ ਬੱਚਿਆਂ ਦਾ ਵਨ ਹੈਲਥ ਦੇ ਵਿਸ਼ੇ 'ਤੇ ਕੁਇਜ਼ ਮੁਕਾਬਲਾ ਕਰਵਾਇਆ |