ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ਸਾਹਿਬ ਪੁਸ਼ਕਰ (ਰਾਜਸਥਾਨ) ਵਿਖੇ ਨਤਮਸਤਕ ਹੋਏ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸਟਰੀ ਫਾਊਾਡੇਸਨ ਦੇ ਕੌਮੀ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਮੁੱਖ ਸਰਪ੍ਰਸਤ-ਹੋਰਨਾਂ ਗੁਰਦੁਆਰਾ ਸਾਹਿਬ ਮੁੱਖ ਦਰਬਾਰ ਬੈਠ ਕੇ ਰਸਭਿੰਨਾ ਕੀਰਤਨ ਸਰਵਣ ਕੀਤਾ | ਗੁਰਦੁਆਰਾ ਸਾਹਿਬ ਪੁਸ਼ਕਰ ਵਿਖੇ ਪੂਰਾ ਦਿਨ ਪ੍ਰਕਾਸ਼ ਪੁਰਬ ਸਮਾਗਮਾਂ 'ਚ ਸ਼ਾਮਿਲ ਰਹੇ ਕਿ੍ਸ਼ਨ ਕੁਮਾਰ ਬਾਵਾ, ਹੋਰਨਾਂ ਦਾ ਗੁਰਦੁਆਰਾ ਪ੍ਰਬੰਧਕਾਂ ਵਲੋਂ ਸਨਮਾਨ ਕੀਤਾ ਗਿਆ | ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਅਹੁਦੇਦਾਰ, ਮੈਂਬਰ ਸੁਖਵਿੰਦਰ ਸਿੰਘ, ਜਗੀਰ ਸਿੰਘ ਨਾਗੋਕੇ, ਗਿਆਨੀ ਜਗਜੀਤ ਸਿੰਘ, ਕਾਲੂ ਸਿੰਘ ਨੂੰ ਕਿ੍ਸ਼ਨ ਕੁਮਾਰ ਬਾਵਾ ਵਲੋਂ 'ਇਲਾਹੀ ਗਿਆਨ ਦਾ ਸਾਗਰ, ਆਦਿ ਗੁਰੂ ਗ੍ਰੰਥ ਸਾਹਿਬ' ਪੁਸਤਕ ਭੇਟ ਕੀਤੀ | ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਣੀਕਾਰਾਂ 'ਤੇ ਅਧਾਰਿਤ ਇਸ ਪੁਸਤਕ ਦੇ ਮੁੱਖ ਪੰਨੇ 'ਤੇ ਗੁਰੂ ਨਾਨਕ ਦੇਵ ਜੀ, ਮਰਦਾਨਾ ਜੀ ਅਤੇ ਭਾਈ ਬਾਲਾ ਦੇ ਚਿੱਤਰ ਬਾਰੇ ਪ੍ਰਬੰਧਕਾਂ ਸ਼ਲਾਘਾ ਕੀਤੀ | ਇਲਾਹੀ ਗਿਆਨ ਦਾ ਸਾਗਰ ਕਿਤਾਬ ਹਿੰਦੀ ਵਿਚ ਵੀ ਹੋਣ ਕਰਕੇ ਖੁਸ਼ੀ ਪਈ ਗਈ | ਗੁਰਦੁਆਰਾ ਸਾਹਿਬ ਪੁਸ਼ਕਰ ਵਿਖੇ ਧਾਰਮਿਕ ਮੰਚ ਤੋਂ ਸੰਗਤ ਨੂੰ ਸੰਬੋਧਨ ਹੁੰਦਿਆਂ ਕਿ੍ਸ਼ਨ ਕੁਮਾਰ ਬਾਵਾ ਕਿਹਾ ਕਿ ਸਾਡੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਵਲੋਂ 6 ਗੁਰੂ ਸਾਹਿਬਾਨ, ਪੂਰਬ ਗੁਰੂ ਨਾਨਕ ਸੰਤ, ਤਿੰਨ ਸਮਕਾਲੀ ਭਗਤ, ਗੁਰੂ ਦਰਬਾਰ ਦੇ 4 ਗੁਰਸਿੱਖ, ਭੱਟ ਸਾਹਿਬਾਨ-ਕਵੀ ਦੇ ਪੂਰੇ ਜੀਵਨ ਬਾਰੇ ਅਨੁਰਾਗ ਸਿੰਘ ਦੀਆਂ ਸੇਵਾਵਾਂ ਦੇ ਨਾਲ ਉੱਘੇ ਲੇਖਕ ਗੁਰਭਜਨ ਸਿੰਘ ਗਿੱਲ ਦਾ ਸਹਿਯੋਗ ਲਿਆ ਗਿਆ ਹੈ | ਪੂਰੀ ਫੋਟੋਗ੍ਰਾਫੀ (ਪੇਟਿੰਗ) ਉੱਘੇ ਆਰਟਿਸਟ ਆਰ.ਐੱਮ. ਸਿੰਘ ਦੁਆਰਾ ਕੀਤੀ ਗਈ ਹੈ |