09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਦਲਾਅ ਵਾਲੀ ਮਾਨ ਸਰਕਾਰ 'ਚ ਸਾਡੀ ਨੌਜਵਾਨ ਪੀੜ੍ਹੀ ਕਿੱਧਰ ਨੂੰ ਜਾ ਰਹੀ-ਰਵਨੀਤ ਬਿੱਟੂ

ਅਜੀਤ ਡੈਸਕ 03-11-2025
ਸਿੱਧਵਾਂ ਬੇਟ, 2 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)-ਲੁਧਿਆਣਾ ਦੇ ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਆਪਣੇ ਸਾਥੀਆਂ ਸਮੇਤ 31 ਅਕਤੂਬਰ ਨੂੰ ਦਿਨ-ਦਿਹਾੜੇ ਜਗਰਾਉਂ ਸ਼ਹਿਰ ਦੀ ਡਾ. ਹਰੀ ਸਿੰਘ ਰੋਡ 'ਤੇ ਕਿਸੇ ਸਖ਼ਸ ਵਲੋਂ ਦਾਗੀ ਗੋਲੀ ਲੱਗਣ ਨਾਲ ਮੌਤ ਦੇ ਮੂੰਹ ਜਾ ਪਏ ਆਪਣੇ ਮਾਪਿਆਂ ਦੇ ਇਕਲੌਤੇ ਚਿਰਾਗ 26 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਖੈਹਿਰਾ ਦੇ ਜੱਦੀ ਲਾਗਲੇ ਪਿੰਡ ਗਿੱਦੜਵਿੰਡੀ ਪੁੱਜੇ ਅਤੇ ਉਨ੍ਹਾਂ ਦੇ ਪਿਤਾ ਰਘਵੀਰ ਸਿੰਘ ਖੈਹਿਰਾ, ਮਾਤਾ ਸੁਰਿੰਦਰ ਕੌਰ ਖੈਹਿਰਾ ਦਾ ਹਾਲ ਜਾਣਿਆ | ਜਿੰਨ੍ਹਾਂ ਦਾ ਰੋ-ਰੋ ਬੁਰਾ ਹਾਲ ਹੋ ਰਿਹਾ ਸੀ | ਇਸ ਮੌਕੇ ਮਿ੍ਤਕ ਖਿਡਾਰੀ ਤੇਜਪਾਲ ਦੀ ਉਮਰ ਪੁਗਾ ਚੁੱਕੀ ਦਾਦੀ ਆਪਣੇ ਪੋਤੇ ਦੀ ਮੌਤ 'ਤੇ ਭੁੱਬਾਂ ਮਾਰ ਰੋ ਰਹੀ ਸੀ | ਇਸ ਮੌਕੇ ਮਿ੍ਤਕ ਦੀ ਮਾਤਾ ਨੇ ਵਿਰਲਾਪ ਕਰਦੇ ਹੋਏ ਆਖਿਆ ਕਿ ਮੇਰੇ ਗੱਭਰੂ ਪੁੱਤ ਦੀ ਭਰ ਜਵਾਨੀ ਵਿਚ ਹੋਈ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਕਰਵਾਈ ਜਾਵੇ | ਇਸ ਮੌਕੇ ਰਵਨੀਤ ਬਿੱਟੂ ਨੇ ਸੂਬੇ ਦੀ ਦਿਨ-ਬ-ਦਿਨ ਵਿਗੜ ਰਹੀ ਹਾਲਤ 'ਤੇ ਚਿੰਤਾ ਜਾਹਿਰ ਕਰਦੇ ਹੋਏ ਆਖਿਆ ਕਿ ਮਾਨ ਸਰਕਾਰ ਸਥਿਤੀ ਨੂੰ ਕੰਟਰੋਲ ਕਰਨ ਵਿੱਚ ਫੇਲ੍ਹ ਸਾਬਿਤ ਹੋਈ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਜਿੰਦਰ ਸ਼ਰਮਾ, ਸਰਕਲ ਪ੍ਰਧਾਨ ਗੁਰਭੇਜ ਸਿੰਘ ਪੱਤੀ ਮੁਲਤਾਨੀ, ਰਜਿੰਦਰ ਸਿੰਘ ਢੀਂਡਸਾ, ਸਰਪੰਚ ਸੁਖਦੇਵ ਸਿੰਘ ਦੇਬੀ, ਪੰਚ ਮਨੀ ਗਰਗ, ਸੋਹਣ ਲਾਲ, ਡਾ. ਜਗਦੇਵ ਸਿੰਘ ਖੈਹਿਰਾ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਦੇ ਨਾਲ-ਨਾਲ ਗੁਰੂ ਸਾਹਿਬਾਨਾਂ ਦੀ ਜੀਵਨੀ ਅਤੇ ਸਿੱਖ ਇਤਿਹਾਸ ਸੰਬੰਧੀ ਸੈਮੀਨਾਰ ਤੇ ਮੁ... ਅਗਲੀ ਖ਼ਬਰ ਸਰਕਾਰੀ ਆਈ.ਟੀ.ਆਈਜ਼. ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਤਰਨ ਤਾਰਨ ਜ਼ਿਮਨੀ ਚੋਣ 'ਚ ਧਰਨੇ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।