09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਪ੍ਰਾਇਮਰੀ ਖਿਡਾਰੀਆਂ ਦੀ 92 ਮੈਡਲਾਂ ਨਾਲ ਹੂੰਝਾ ਫੇਰ ਜਿੱਤ

ਅਜੀਤ ਡੈਸਕ 03-11-2025
ਰਾਏਕੋਟ, 2 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਪੰਜਾਬ ਖੇਡ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੈਂਟਰ ਪੱਧਰੀ ਖੇਡਾਂ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੀ ਗਰਾਊਾਡ ਵਿਚ ਅਤੇ ਬਲਾਕ ਪੱਧਰੀ ਖੇਡਾਂ ਸਰਕਾਰੀ ਪ੍ਰਾਇਮਰੀ ਸਕੂਲ ਰਾਜਗੜ੍ਹ ਵਿਖੇ ਕਰਵਾਈਆਂ ਗਈਆਂ | ਇਸ ਬਲਾਕ ਪੱਧਰੀ ਟੂਰਨਾਮੈਂਟ ਵਿਚ 7 ਸੈਂਟਰਾਂ ਦੇ ਲਗਭਗ 52 ਸਕੂਲਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ | ਇਸ ਟੂਰਨਾਮੈਂਟ ਦੌਰਾਨ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੱਸੀਆਂ ਦੇ ਖਿਡਾਰੀਆਂ ਨੇ ਹੂੰਝਾ ਫੇਰਦਿਆਂ ਸੋਨ, ਚਾਂਦੀ ਅਤੇ ਕਾਂਸੀ ਦੇ ਕੁੱਲ 92 ਤਗਮੇ ਜਿੱਤ ਕੇ ਇਲਾਕੇ ਦੇ ਸਕੂਲਾਂ ਨੂੰ ਪਛਾੜਿਆ ਤੇ ਓਵਰਆਲ ਟਰਾਫੀ 'ਤੇ ਵੀ ਕਬਜ਼ਾ ਕੀਤਾ | ਇਸ ਮੌਕੇ ਸਕੂਲ ਡਾਇਰੈਕਟਰ ਮਹਿੰਦਰ ਸਿੰਘ ਸਿੱਧੂ ਨੇ ਸਾਰੇ ਜੇਤੂ ਖਿਡਾਰੀਆਂ ਤੋਂ ਇਲਾਵਾ ਕੋਚ ਮੈਡਮ ਵੀਰ ਕੌਰ ਬੱਸੀਆਂ ਤੇ ਜਸਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ, ਸਕੂਲ ਪ੍ਰਬੰਧਕ ਹਰਜੋਤ ਸਿੰਘ ਸਿੱਧੂ, ਮੈਡਮ ਵੀਰਾ ਬਾਲੀ ਕੌੜਾ, ਮਨਪ੍ਰੀਤ ਕੌਰ ਬੱਸੀਆਂ, ਹਰਪ੍ਰੀਤ ਕੌਰ ਲੰਮਾ, ਪਰਮਿੰਦਰ ਕੌਰ ਰਾਏਕੋਟ, ਜਗਰੂਪ ਸਿੰਘ ਚਚਰਾੜੀ ਆਦਿ ਸਟਾਫ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿਖੇ ਰਾਸ਼ਟਰੀ ਸੈਮੀਨਾਰ ਅਗਲੀ ਖ਼ਬਰ ਸੁਧਾਰ 'ਚ 75ਵੀਂ ਪੰਜਾਬ ਰਾਜ ਜੂਨੀਅਰ ਬਾਸਕਿਟਬਾਲ ਚੈਂਪੀਅਨਸ਼ਿਪ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।