11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਅਨਾਜ ਮੰਡੀ ਮਜ਼ਦੂਰ ਯੂਨੀਅਨ ਦਾਣਾ ਮੰਡੀ ਰਾਏਕੋਟ ਦੀ ਸਰਬਸੰਮਤੀ ਨਾਲ ਚੋਣ

ਅਜੀਤ ਡੈਸਕ 03-11-2025
ਰਾਏਕੋਟ, 2 ਨਵੰਬਰ (ਬਲਵਿੰਦਰ ਸਿੰਘ ਲਿੱਤਰ)-ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦਾਣਾ ਮੰਡੀ ਰਾਏਕੋਟ ਦੀ ਚੋਣ ਗਿਆਨੀ ਗੁਰਦਿਆਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ ਦੀ ਦੇਖ-ਰੇਖ ਹੇਠ ਦਾਣਾ ਮੰਡੀ ਰਾਏਕੋਟ ਵਿਖੇ ਸਰਬਸੰਮਤੀ ਨਾਲ ਹੋਈ | ਜਿਸ ਦੌਰਾਨ ਸੀਨੀਅਰ ਆਗੂ ਦਲੀਪ ਸਿੰਘ ਛਿੱਬਰ ਨੂੰ ਸਰਬਸੰਮਤੀ ਨਾਲ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਰਾਏਕੋਟ ਦਾ ਪ੍ਰਧਾਨ ਚੁਣਿਆ ਗਿਆ, ਇਸ ਤੋਂ ਇਲਾਵਾ ਚੇਅਰਮੈਨ ਬਲਵੀਰ ਸਿੰਘ ਕਾਕਾ, ਸਕੱਤਰ ਡਾ. ਨਿਰਭੈ ਸਿੰਘ ਕਲਸੀਆਂ, ਖ਼ਜ਼ਾਨਚੀ ਸੁਰਜੀਤ ਸਿੰਘ ਆਂਡਲੂ, ਮੀਤ ਪ੍ਰਧਾਨ ਬਲਦੇਵ ਸਿੰਘ ਰਾਜਾ, ਸਹਾਇਕ ਸਕੱਤਰ ਕੇਵਲ ਸਿੰਘ ਨੂੰ ਚੁਣਿਆ ਗਿਆ ਅਤੇ ਕਮੇਟੀ ਦੇ ਕਾਰਜਕਾਰੀ ਮੈਂਬਰ ਵਜੋਂ ਚਰਨ ਸਿੰਘ, ਕੁਲਦੀਪ ਸਿੰਘ, ਗਗਨਦੀਪ ਸਿੰਘ ਵਿੱਕੀ, ਸੰਤੋਖ ਸਿੰਘ ਸਹਿਬਾਜ਼ਪੁਰਾ, ਨਿਰਮਲ ਸਿੰਘ ਤਲਵੰਡੀ, ਬੂਟਾ ਸਿੰਘ ਬਰ੍ਹਮੀ, ਬੂਟਾ ਸਿੰਘ ਰਾਏਕੋਟ ਚੁਣੇ ਗਏ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵ-ਨਿਯੁਕਤ ਦਲੀਪ ਸਿੰਘ ਛਿੱਬਰ ਨੇ ਆਖਿਆ ਕਿ ਯੂਨੀਅਨ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਂਵਾਗਾ | ਇਸ ਮੌਕੇ ਹਰਭਜਨ ਸਿੰਘ ਟਹਿਣੀ, ਹਰਬੰਸ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਬਲਵੰਤ ਸਿੰਘ, ਹਰਬੰਸ ਸਿੰਘ, ਦਲਜੀਤ ਸਿੰਘ ਗੱਗੂ, ਰਸ਼ਵੀਰ ਸਿੰਘ ਬੁੱਧੂ, ਸੁਰਜੀਤ ਸਿੰਘ, ਜਗਤਾਰ ਸਿੰਘ ਢੋਲਣ, ਜਸਵੰਤ ਸਿੰਘ ਨੋਤੀ, ਹਰਜਿੰਦਰ ਸਿੰਘ, ਗੁਰਬਖਸ਼ ਸਿੰਘ ਫੌਜੀ, ਸਤਨਾਮ ਸਿੰਘ, ਭਿੰਦਰ ਸਿੰਘ, ਬਲਜਿੰਦਰ ਸਿੰਘ ਆਦਿ ਚੌਧਰੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਦੋਹਰੀ ਮਾਰ ਦਾ ਸ਼ਿਕਾਰ ਹੋਏ ਕਿਸਾਨਾਂ ਦੀ ਬਾਂਹ ਫੜ੍ਹੇ-ਖ਼ਾਲਸਾ ਅਗਲੀ ਖ਼ਬਰ ਮਾਤਾ ਦੀ ਵਿਸ਼ਾਲ ਚੌਂਕੀ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।