20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮੁੱਖ ਮੰਤਰੀ ਦੇ ਜਨਮ ਦਿਨ 'ਤੇ ਖ਼ੂਨਦਾਨ ਕੈਂਪ ਦਾ ਬੀਬੀ ਮਾਣੂੰਕੇ ਨੇ ਕੀਤਾ ਉਦਘਾਟਨ

ਅਜੀਤ ਡੈਸਕ 18-10-2025
ਜਗਰਾਉਂ, 17 ਅਕਤੂਬਰ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਨਮ ਦਿਨ 'ਤੇ ਕਰਨ ਸਿੰਗਲਾ ਹਸਪਤਾਲ ਜਗਰਾਉਂ ਵਿਖੇ ਖ਼ੂਨਦਾਨ ਕੈਂਪ ਲਾਇਆ | ਕੈਂਪ ਦਾ ਉਦਘਾਟਨ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਕੀਤਾ ਤੇ ਖ਼ੂਨਦਾਨੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ | ਕੈਂਪ 'ਚ ਹੈਲਪਿੰਗ ਹੈਂਡ ਦੀ ਟੀਮ ਦਾ ਵਿਸ਼ੇਸ਼ ਸਹਿਯੋਗ ਰਿਹਾ | ਇਸ ਮੌਕੇ ਵਿਧਾਇਕਾ ਬੀਬੀ ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਮਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦੇ ਕਿਹਾ ਕਿ ਮੁੁੱਖ ਮੰਤਰੀ ਮਾਨ ਵਲੋਂ ਪੰਜਾਬ ਅੰਦਰ ਕੀਤੇ ਜਾ ਰਹੇ ਕੰਮ ਆਪਣਾ ਆਪ 'ਚ ਵੱਡੀ ਮਿਸਾਲ ਹਨ | ਉਨ੍ਹਾਂ ਕਰਨ ਸਿੰਗਲਾ ਹਸਪਤਾਲ ਵਿਖੇ ਸ. ਮਾਨ ਦੇ ਜਨਮ ਦਿਨ 'ਤੇ ਲਗਾਏ ਖੂਨਦਾਨ ਕੈਂਪ 'ਤੇ ਧੰਨਵਾਦ ਕੀਤਾ | ਇਸ ਮੌਕੇ ਰਿਟਾ: ਸੀ. ਐੱਮ. ਓ. ਡਾ. ਹਰੀ ਕਿ੍ਸ਼ਨ ਸਿੰਗਲਾ, ਡਾ. ਕਰਨ ਸਿੰਗਲਾ, ਡਾਕਟਰ ਮਹਿਕ ਸਿੰਗਲਾ, ਡਾਕਟਰ ਵਿਵੇਕ ਅਰੋੜਾ ਨੇ ਕਿਹਾ ਕਿ ਹਸਪਤਾਲ ਵਿਖੇ ਖੁੱਲ੍ਹੇ ਬਲੱਡ ਬੈਂਕ 'ਚ ਹਰ ਲੋੜਵੰਦ ਨੂੰ ਖ਼ੂਨ ਮਿਲਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਮਹਾਂ ਦਾਨ ਹੈ, ਇਸ ਲਈ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਇਸ ਮੌਕੇ ਸੁਨੀਲ ਮੱਕੜ, ਇੰਦਰ ਢੋਲਣ, ਉਮੇਸ਼ ਛਾਬੜਾ, ਰੋਹਿਤ ਅਰੋੜਾ, ਧਰਮਿੰਦਰ ਅਤੇ ਬੇਅੰਤ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਲੈਕਚਰਾਰ ਕੇਡਰ ਯੂਨੀਅਨ ਵਲੋਂ ਉਪ ਸਿੱਖਿਆ ਅਫ਼ਸਰ ਸੈਕੰਡਰੀ ਤੇ ਖਜ਼ਾਨਾ ਅਫ਼ਸਰ ਨਾਲ ਮੁਲਾਕਾਤ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਵਿਖੇ ਡੀਜ਼ਲ ਸਟੋਰ ਕਰਨ ਲਈ 2000 ਲੀਟਰ ਦਾ ਡੀਜ਼ਲ ਟੈਂਕ ਖ਼ਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।