ਮੁੱਲਾਂਪੁਰ-ਦਾਖਾ, 17 ਅਕਤੂਬਰ (ਨਿਰਮਲ ਸਿੰਘ ਧਾਲੀਵਾਲ)-ਮੰਡੀ ਮੁੱਲਾਂਪੁਰ ਦੀ ਰਾਏਕੋਟ ਰੋਡ 'ਤੇ ਸਥਿਤ ਈਸਟਵੁੱਡ ਇੰਟਰਨੈਸ਼ਨਲ ਸਕੂਲ ਵਿਦਿਆਰਥੀਆਂ ਵਲੋਂ ਪਟਾਕਿਆਂ ਅਤੇ ਪਰਾਲੀ ਦੇ ਧੂੰਏਾ ਤੋਂ ਰਹਿਤ ਗਰੀਨ ਦੀਵਾਲੀ ਲਈ ਸ਼ਹਿਰ 'ਚ ਜਾਗਰੂਕ ਰੈਲੀ ਕੱਢੀ ਗਈ | ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੇ ਆਦੇਸ਼ਾਂ ਨਾਲ ਸ਼ਹਿਰ ਵੱਲ ਪੈਦਲ ਰੈਲੀ ਸਮੇਂ ਵਿਦਿਆਰਥੀਆਂ ਵਲੋਂ ਹੱਥਾਂ 'ਚ ਮਾਟੋ ਚੁੱਕੇ ਹੋਏ ਸਨ | 'ਧੂੰਆਂ ਭਜਾਓ, ਵਾਤਾਵਰਨ ਬਚਾਓ' ਪਟਾਕਿਆਂ ਦੇ ਸ਼ੋਰ ਤੋਂ ਰਹਿਤ ਗਰੀਨ ਦੀਵਾਲੀ ਮਨਾਈਏ! ਕਈ ਹੋਰ ਮਾਟੋ ਰਾਹਗੀਰਾਂ ਨੂੰ ਰੁਕਣ ਲਈ ਮਜ਼ਬੂਰ ਕਰ ਰਹੇ ਸਨ | ਸਕੂਲ ਤੋਂ ਸ਼ਹਿਰ ਮੰਡੀ ਮੁੱਲਾਂਪੁਰ ਮੁੱਖ ਚੌਂਕ ਨੇੜੇ ਵਿਦਿਆਰਥੀਆਂ ਨੇ ਪਟਾਕਿਆਂ ਅਤੇ ਧੂੰਏ ਤੋਂ ਰਹਿਤ ਦੀਵਾਲੀ ਲਈ ਭਾਸ਼ਣ ਦਿੱਤਾ ਗਿਆ | ਆਮ ਲੋਕਾਂ ਨੂੰ ਦੱਸਿਆ ਕਿ ਪ੍ਰਦੂਸ਼ਣ ਰਹਿਤ ਗਰੀਨ ਦੀਵਾਲੀ ਮਨੁੱਖਤਾ ਪ੍ਰਤੀ ਸਾਡਾ ਸਮਾਜਿਕ ਫਰਜ਼ ਹੈ | ਪਟਾਕਿਆਂ ਦੀ ਚੀਖ ਜਿੱਥੇ ਅਵਾਜ਼ ਪ੍ਰਦੂਸ਼ਣ ਫੈਲਾਉਦੀ ਹੈ, ਉੱਥੇ ਇੰਨ੍ਹਾਂ ਪਟਾਕਿਆ ਦਾ ਧੂੰਆਂ ਸਾਹ ਰੋਗੀਆ (ਦਮਾ ਮਰੀਜ਼) ਲਈ ਬੜਾ ਘਾਤਕ ਹੈ | ਵਿਦਿਆਰਥੀਆਂ ਨੇ ਕਿਹਾ ਕਿ ਪਟਾਕਿਆਂ ਤੋਂ ਗੁਰੇਜ ਦੇ ਨਾਲ ਕਿਸਾਨਾਂ ਵਲੋਂ ਖੇਤਾਂ 'ਚ ਝੋਨੇ ਦੀ ਪਰਾਲੀ ਸਾੜਨ ਤੋਂ ਤੌਬਾ ਕਰਨੀ ਚਾਹੀਦੀ ਹੈ, ਪਰਾਲੀ ਨੂੰ ਅੱਗ ਦਾ ਧੂੰਆਂ ਜਿੱਥੇ ਮਨੁੱਖੀ ਸਰੀਰ ਲਈ ਬੇਹੱਦ ਘਾਤਕ ਹੈ, ਉੱਥੇ ਇਹ ਅੱਗ ਧਰਤੀ ਹੇਠ ਜੀਵ-ਜੰਤੂਆਂ ਨੂੰ ਜਿੰਦਾ ਜਲਾ ਦਿੰਦੀ ਹੈ | ਈਸਟਵੁੱਡ ਇੰਟਰਨੈਸਨਲ ਸਕੂਲ ਵਿਦਿਆਰਥੀਆਂ ਵਲੋਂ ਗਰੀਨ ਦੀਵਾਲੀ ਨੂੰ ਲੈ ਕੇ ਆਮ ਲੋਕਾਂ 'ਚ ਚੰਗਾ ਪ੍ਰਭਾਵ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਨੇ ਕਿਹਾ ਕਿ ਵਾਤਾਵਰਨ ਗੰਧਲਾ ਹੋਣ ਤੋਂ ਬਚਾਉਣਾ ਹਰ ਇਕ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਅੱਜ ਕੱਤਕ ਦੀ ਸੰਗਰਾਂਦ ਸੁਹਾਵਣੀ ਰੁੱਤ ਦਾ ਪ੍ਰਤੀਕ ਹੈ, ਅਜਿਹੇ ਮਹੀਨੇ ਦੀਵਾਲੀ 'ਤੇ ਪਟਾਕੇ ਅਤੇ ਪਰਾਲੀ ਦੇ ਧੂੰਏ ਨੂੰ ਰੋਕਿਆ ਜਾਵੇ |