27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਤਿਉਹਾਰਾਂ ਤੇ ਮੰਡੀ ਸੀਜ਼ਨ ਕਰਕੇ ਪੁਲਿਸ ਗਸ਼ਤ ਵਧਾਈ ਗਈ-ਡੀ. ਐੱਸ. ਪੀ. ਖੋਸਾ <br/>

ਅਜੀਤ ਡੈਸਕ 26-09-2025
ਮੁੱਲਾਂਪੁਰ-ਦਾਖਾ, 25 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਤਿਉਹਾਰਾਂ ਤੇ ਸਾਉਣੀ ਫ਼ਸਲ ਮੰਡੀ ਸੀਜ਼ਨ ਹੋਣ ਕਰਕੇ ਪੈਸੇ ਦਾ ਆਦਾਨ ਪ੍ਰਦਾਨ ਵਧਣਾ ਕੁਦਰਤੀ ਹੈ, ਅਜਿਹੇ ਸਮੇਂ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਲਈ ਸੀਨੀ: ਪੁਲਿਸ ਕਪਤਾਨ ਡਾ. ਅੰਕੁਰ ਗੁਪਤਾ ਵਲੋਂ ਆਪਣੀ ਪੁਲਿਸ ਨੂੰ ਝਪਟਮਾਰ, ਲੁਟੇਰਿਆਂ ਤੇ ਭਿ੍ਸ਼ਟਾਚਾਰੀਆਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਦਾ ਆਦੇਸ਼ ਹੈ | ਇਹ ਪ੍ਰਗਟਾਵਾ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਵਲੋਂ ਕੀਤਾ | ਪੀ. ਪੀ. ਐੱਸ. ਅਧਿਕਾਰੀ ਖੋਸਾ ਨੇ ਦੱਸਿਆ ਕਿ ਦੀਵਾਲੀ, ਦੁਸਹਿਰਾ, ਹੋਰ ਤਿਉਹਾਰਾਂ ਦੇ ਦਿਨਾਂ 'ਚ ਗੈਰ ਕਾਨੂੰਨੀ ਖਨਨ ਵਾਲਿਆਂ ਖ਼ਿਲਾਫ਼ ਪੁਲਿਸ ਨੂੰ ਸਖ਼ਤੀ ਦਾ ਆਦੇਸ਼ ਦਿੱਤਾ ਗਿਆ ਹੈ | ਪੁਲਿਸ ਨੂੰ ਬੈਂਕਾਂ ਦੇ ਬਾਹਰ ਰੁਟੀਨ ਦੀ ਗਸ਼ਤ ਯਕੀਨੀ ਬਣਾਉਣ ਦੇ ਨਾਲ ਹੀ ਸ਼ਹਿਰ ਦੀ ਹਰ ਬੈਂਕ ਅੰਦਰ ਰੈਗੂਲਰ ਸਕਿਊਰਿਟੀ ਗਾਰਡ ਬਾਰੇ ਰਿਪੋਰਟ ਇਕੱਤਰ ਕੀਤੀ ਜਾਵੇਗੀ | ਡੀ. ਐੱਸ. ਪੀ. ਖੋਸਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਸੀ. ਸੀ. ਟੀ. ਵੀ. ਕੈਮਰੇ ਯਕੀਨੀ ਬਣਾਏ ਜਾਣ | ਨਸ਼ਾ ਤਸਕਰਾਂ ਵਿਰੁੱਧ ਸਖਤ ਹੋਈ ਦਾਖਾ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਬਾਰੇ ਸ਼ਹਿਰੀ ਵਾਰਡ/ਪਿੰਡਾਂ 'ਚ ਜਾਣਕਾਰੀ ਵੰਡਣ ਦੇ ਨਾਲ ਨਸ਼ਿਆਂ ਦੀ ਸਮੱਸਿਆ ਨੂੰ ਦੂਰ ਕਰਨ ਲਈ ਲੋਕਾਂ ਦੇ ਸੁਝਾਅ ਵੀ ਇਕੱਤਰ ਹੋ ਰਹੇ ਹਨ |

ਪਿਛਲੀ ਖ਼ਬਰ ਪਿੰਡ ਤਲਵਾੜਾ ਦੇ ਰਿਟਾ: ਫੌਜੀ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਇਕੋ ਪਰਿਵਾਰ ਦੇ ਚਾਰ ਜੀਆਂ ਖ਼ਿਲਾਫ਼ ਮਾਮਲਾ ਦਰਜ <br/>... ਅਗਲੀ ਖ਼ਬਰ ਜਥੇ: ਜਸਵੰਤ ਸਿੰਘ ਪੁੜੈਣ ਨਵੇਂ ਅਕਾਲੀ ਦਲ ਦੇ ਧਾਰਮਿਕ ਖੇਤਰ ਦੇ ਬੁਲਾਰੇ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।