20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮਾਂ ਚਿੰਤਪੁਰਨੀ ਕਲੱਬ ਵਲੋਂ ਦੂਜਾ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ

ਅਜੀਤ ਡੈਸਕ 24-09-2025
ਚੌਂਕੀਮਾਨ, 23 ਸਤੰਬਰ (ਤੇਜਿੰਦਰ ਸਿੰਘ ਚੱਢਾ)-ਮਾਂ ਚਿੰਤਪੁਰਨੀ ਕਲੱਬ ਪਿੰਡ ਪੋਨਾ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜਾ ਵਿਸ਼ਾਲ ਜਗਰਾਤਾ ਤੇ ਭੰਡਾਰਾ ਕਰਵਾਇਆ ਗਿਆ | ਇਸ ਮੌਕੇ ਕਲੱਬ ਪ੍ਰਧਾਨ ਬਲਵੀਰ ਸਿੰਘ ਤੇ ਮੁੱਖ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਮਾਤਾ ਜੀ ਦੀ ਜੋਤ ਭੱਦਰਕਾਲੀ ਮੰਦਰ ਜਗਰਾਉਂ ਤੋਂ ਲਿਆਂਦੀ ਗਈ | ਇਸ ਮੌਕੇ ਜਗਰਾਤੇ ਤੇ ਭੰਡਾਰੇ ਦਾ ਉਦਘਾਟਨ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ ਨੇ ਕੀਤਾ | ਇਸ ਮੌਕੇ ਗਾਇਕ ਚੰਨੀ ਚੱਕ ਵਾਲਾ ਅਤੇ ਪਿੰਕੀ ਧਾਲੀਵਾਲ ਸਮੇਤ ਪ੍ਰਸਿੱਧ ਭਜ਼ਨ ਮੰਡਲੀਆਂ ਵਲੋਂ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਣ ਕੀਤਾ ਤੇ ਸਟੇਜ ਸੈਕਟਰੀ ਦੀ ਸੇਵਾ ਗਾਇਕ ਲੱਖੀ ਢੱਟ ਵਲੋਂ ਨਿਭਾਈ ਗਈ | ਇਸ ਮੌਕੇ ਮਾਂ ਚਿੰਤਪੁਰਨੀ ਕਲੱਬ ਦੇ ਮੈਂਬਰ ਵਲੋਂ ਸਰਪੰਚ ਹਰਪ੍ਰੀਤ ਸਿੰਘ ਰਾਜੂ ਪੋਨਾ, ਪੰਚ ਗਗਨ ਪੋਨਾ, ਪੰਚ ਲੱਕੀ ਪੰਡਿਤ, ਨੰਬਰਦਾਰ ਬਲਵਿੰਦਰ ਸਿੰਘ, ਪੰਚ ਜਗਮੇਲ ਸਿੰਘ ਅਤੇ ਸ਼ਿਵ ਕੁਮਾਰ ਪੋਨਾ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੰਗਤਾਂ ਲਈ ਪੂਰੀਆਂ-ਛੋਲਿਆਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਕਲੱਬ ਮੈਂਬਰਾਂ ਵਲੋਂ ਜਗਰਾਤਾ ਤੇ ਭੰਡਾਰਾ ਕਰਵਾਉਣ ਵਿਚ ਸਹਿਯੋਗ ਦੇਣ ਵਾਲੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਰਾਜਵਿੰਦਰ ਸਿੰਘ, ਗੁਰਚਰਨ ਸਿੰਘ, ਅੰਮਿ੍ਤਪਾਲ ਸਿੰਘ, ਰਾਜ ਸਿੰਘ, ਮੀਤਾ ਪੋਨਾ, ਜਸਵੀਰ ਸਿੰਘ, ਗੁਰਦੀਪ ਸਿੰਘ, ਜਸਨਦੀਪ ਸਿੰਘ, ਸੇਵਕ ਸਿੰਘ, ਜਗਪਾਲ ਸਿੰਘ, ਸਤਨਾਮ ਸਿੰਘ, ਮੰਗਾ ਡੀ.ਜੇ. ਵਾਲਾ, ਡੀ.ਸੀ. ਸਿੰਘ ਆਦਿ ਵੱਡੀ ਗਿਣਤੀ ਵਿਚ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਵਿਦਿਆਰਥੀਆਂ ਨੇ ਨੈਸ਼ਨਲ ਮੂਟ ਕੋਰਟ ਮੁਕਾਬਲੇ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਅਗਲੀ ਖ਼ਬਰ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਦੇਣ ਸੰਬੰਧੀ ਪਿੰਡ ਚਕਰ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।