ਗੁਰੂਸਰ ਸੁਧਾਰ, 20 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਵਿਚ ਸਾਉਣ ਦੇ ਮਹੀਨੇ ਦੀ ਵਿਸ਼ੇਸ਼ ਮਹੱਤਤਾ ਹੈ ਤੇ ਇਸ ਮਹੀਨੇ ਜਿਥੇ ਆਪਣੇ ਸਹੁਰੇ ਘਰ ਤੋਂ ਪੇਕੇ ਆ ਕੇ ਵਿਆਹੀਆਂ ਹੋਈਆਂ ਧੀਆਂ-ਧਿਆਣੀਆਂ, ਮੁਟਿਆਰਾਂ ਵਲੋਂ ਬਚਪਨ ਦੀਆਂ ਸਹੇਲੀਆਂ ਨਾਲ ਮਿਲਕੇ ਪਿੰਡਾਂ, ਕਸਬਿਆਂ ਵਿਚ ਤੀਆਂ ਦਾ ਤਿਉਹਾਰ ਬੜੇ ਉਤਸ਼ਾਹ ਤੇ ਚਾਈਾ ਚਾਈਾ ਮਨਾਇਆ ਜਾਂਦਾ ਹੈ, ਉਥੇ ਮੁੜ ਸਹੁਰੇ ਘਰ ਤੋਰਨ ਸਮੇਂ ਧੀਆਂ ਨੂੰ ਮਾਪਿਆਂ ਵਲੋਂ ਦਿੱਤੇ ਜਾਂਦੇ 'ਸੰਧਾਰੇ' ਦੀ ਰਸਮ ਅੱਜ ਵੀ ਬਰਕਰਾਰ ਹੈ | ਸਥਾਨਕ ਕਸਬਾ ਗੁਰੂਸਰ ਸੁਧਾਰ ਦੀ ਅਬੋਹਰ ਬਰਾਂਚ ਨਹਿਰ ਕਿਨਾਰੇ ਪਿਛਲੇ 45-46 ਸਾਲਾਂ ਤੋਂ ਭੱਠ ਚਲਾ ਕੇ ਸੰਧਾਰੇ ਵਾਲੇ ਬਿਸਕੁਟ ਤਿਆਰ ਕਰਨ ਵਾਲੀ ਮਹਿਲਾ ਕਿੰਦਰਜੀਤ ਕੌਰ ਦੇ ਤਪਦੇ ਭੱਠ 'ਚੋਂ ਅੱਜ-ਕੱਲ੍ਹ 'ਸੰਧਾਰੇ' ਵਾਲੇ ਦੇਸੀ ਬਿਸਕੁਟ ਸੁਗੰਧੀਆਂ ਬਿਖੇਰ ਰਹੇ ਹਨ | ਕਿੰਦਰਜੀਤ ਕੌਰ ਜੋ ਕਿ ਪਹਿਲਾਂ ਆਪਣੇ ਪਤੀ ਪਰਮਿੰਦਰ ਸਿੰਘ ਕਾਕਾ ਨਾਲ 'ਭੱਠ' ਚਲਾਉਂਦੀ ਸੀ ਹੁਣ ਪਤੀ ਦੀ ਮੌਤ ਤੋਂ ਬਾਅਦ ਬੇਟੇ ਰਣਜੀਤ ਸਿੰਘ ਤੇ ਸਾਥੀ ਕਰਿੰਦਿਆਂ ਨਾਲ ਅੱਗ ਨਾਲ ਤਪਦੇ ਭੱਠ ਕੋਲ ਬੈਠ ਕੇ ਕਿਰਤ ਕਮਾਈ ਕਰ ਰਹੀ ਹੈ | ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਭੱਠ ਨੂੰ ਚਲਾਉਣ ਲਈ ਜੇਠ ਮਹੀਨੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਹਾੜ ਮਹੀਨੇ ਦੇ ਅੰਤ ਤੱਕ ਵੀ ਕਾਫ਼ੀ ਗਿਣਤੀ ਅੰਦਰ ਲੋਕ ਬਿਸਕੱੁਟ ਤਿਆਰ ਕਰਵਾ ਲੈਂਦੇ ਹਨ | ਕਿੰਦਰਜੀਤ ਕੌਰ ਨੇ ਸਾਉਣ ਮਹੀਨੇ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਇਸੇ ਮਹੀਨੇ ਬਿਸਕੁੱਟ ਕਢਵਾਉਣ ਵਾਲੇ ਲੋਕਾਂ ਦੀ ਬਹੁਤਾਤ ਹੁੰਦੀ ਹੈ ਤੇ ਬਿਸਕੁਟ ਬਣਵਾਈ ਦਾ ਸਾਡਾ ਕੰਮ ਭਾਦੋਂ ਦੇ ਅਖ਼ੀਰ ਤੱਕ ਵੀ ਚਲਿਆ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬਿਸਕੁੱਟ ਕਢਵਾਈ ਜਾਂ ਬਣਵਾਉਣ ਲਈ ਮਹਿਲਾਵਾਂ ਤੇ ਮਰਦ ਆਪਣਾ ਸਾਮਾਨ ਪੀਪਿਆਂ ਵਿਚ ਇਕ ਕਤਾਰ ਅੰਦਰ ਤੜਕਸਾਰ ਤੋਂ ਆ ਕੇ ਰੱਖਣਾ ਸ਼ੁਰੂ ਕਰ ਦਿੰਦੇ ਹਨ ਤੇ ਹਰ ਇਕ ਨੂੰ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ | ਕਿੰਦਰਜੀਤ ਕੌਰ ਅਨੁਸਾਰ ਸਮਾਂ ਬਦਲਣ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਬਹੁਤੇ ਲੋਕ ਅੱਗ ਨਾਲ ਬਲਣ ਵਾਲੇ ਇਨ੍ਹਾਂ ਭੱਠਾਂ ਤੋਂ ਹਟ ਕੇ ਮਸ਼ੀਨੀ ਬਿਸਕੁਟਾਂ ਵੱਲ ਆਕਰਸ਼ਿਤ ਹੋ ਗਏ ਸਨ ਪ੍ਰੰਤੂ ਹੁਣ ਮੁੜ ਪਿਛਲੇ ਸਾਲ ਤੋਂ ਲੋਕਾਂ ਦਾ ਰੁਝਾਨ ਇੰਨ੍ਹਾਂ ਦੇਸੀ ਭੱਠਾਂ ਵੱਲ ਵਧਿਆ ਹੈ | ਉਨ੍ਹਾਂ ਦਾਅਵਾ ਕੀਤਾ ਕਿ 'ਭੱਠ' ਵਿਚ ਪੱਕਣ ਵਾਲੇ ਬਿਸਕੱੁਟਾਂ ਦੇ ਤੱਤ ਬਰਕਰਾਰ ਰਹਿਣ ਸਮੇਤ ਅਤੇ ਇਨ੍ਹਾਂ ਦਾ ਸਵਾਦ ਮਸ਼ੀਨੀ ਬਿਸਕੁਟਾਂ ਨਾਲੋਂ ਜ਼ਿਆਦਾ ਹੁੰਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੀ ਪਸੰਦ ਅਨੁਸਾਰ ਦੇਸੀ ਘਿਓ, ਗੁੜ, ਸ਼ੱਕਰ, ਨਮਕੀਨ ਆਦਿ ਦੇ ਬਿਸਕੁੱਟ ਕਢਵਾਉਂਦੇ ਹਨ ਤੇ ਉਹ ਅਤੇ ਸਾਥੀ ਕਰਿੰਦੇ ਖ਼ੁਸ਼ੀ-ਖ਼ੁਸ਼ੀ