ਜਗਰਾਉਂ, 20 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਸ੍ਰੀ ਮਹਾਂਵੀਰ ਦੁਸਹਿਰਾ ਕਮੇਟੀ ਜਗਰਾਉਂ ਦੀ ਮੀਟਿੰਗ ਪੁਰਾਣੀ ਦਾਣਾ ਮੰਡੀ ਮੰਦਰ ਵਿਖੇ ਹੋਈ | ਇਸ ਮੀਟਿੰਗ 'ਚ ਸਰਬਸੰਮਤੀ ਨਾਲ ਵਿਨੋਦ ਬਾਂਸਲ ਨੂੰ ਪ੍ਰਧਾਨ ਚੁਣਿਆ ਗਿਆ | ਮੀਟਿੰਗ ਵਿਚ ਦੂਸਰੇ ਅਹੁਦੇਦਾਰਾਂ ਨੂੰ ਨਿਯੁਕਤ ਕਰਨ ਦੇ ਅਧਿਕਾਰ ਪ੍ਰਧਾਨ ਬਾਂਸਲ ਨੂੰ ਦਿੱਤੇ ਗਏ | ਪ੍ਰਧਾਨ ਬਾਂਸਲ ਨੇ ਦੱਸਿਆ 19 ਜੁਲਾਈ ਨੂੰ ਸ਼ਾਮ ਚਾਰ ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਝੰਡਾ ਰਸਮ ਲਈ ਸ਼ੋਭਾ ਯਾਤਰਾ ਰੇਲਵੇ ਰੋਡ ਤੋਂ ਸ਼ੁਰੂ ਹੋ ਕੇ ਲਾਜਪਤ ਰੋਡ, ਨਹਿਰੂ ਮਾਰਕੀਟ ਰੋਡ ਤੋਂ ਹੁੰਦੀ ਹੋਈ ਪੁਰਾਣੀ ਦਾਣਾ ਮੰਡੀ ਮੰਦਰ ਵਿਖੇ ਝੰਡੇ ਦੀ ਰਸਮ ਪੂਰੀ ਕਰਕੇ ਸਮਾਪਤ ਹੋਵੇਗੀ | ਇਸ ਮੌਕੇ ਸੁਸ਼ੀਲ ਗੋਇਲ, ਵਿਜੇ ਗਰਗ, ਪ੍ਰਸ਼ੋਤਮ ਅਗਰਵਾਲ, ਅਮਿਤ ਬਾਂਸਲ, ਸੁਰਿੰਦਰ ਬਾਂਸਲ, ਅਨਮੋਲ ਗੁਪਤਾ, ਅੰਕੁਸ਼ ਧੀਰ, ਤੀਰਥ ਸਿੰਗਲਾ, ਆਤਮਾ ਰਾਮ ਬਾਵਾ, ਦਰਸ਼ਨ ਸਿੰਗਲਾ, ਵਿਸ਼ਾਲ ਗੋਇਲ, ਪਵਨ ਤਲਵਾਰ, ਨਰੇਸ਼ ਵਰਮਾ, ਬਾਬਾ ਰਾਮ ਨਾਥ ਆਦਿ ਹਾਜ਼ਰ ਸਨ |