17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਬਾਠ ਇੰਟਰਲਾਕ ਟਾਈਲ ਦੇ ਡਾਇਰੈਕਟਰ ਨੇ ਹੰਬੜਾਂ 'ਚ ਟੈਂਕੀ ਨੂੰ ਨਵਾਂ ਸਬਮਰਸੀਬਲ ਪੰਪ ਲਗਵਾਇਆ

ਅਜੀਤ ਡੈਸਕ 21-07-2025
ਹੰਬੜਾਂ, 20 ਜੁਲਾਈ (ਹਰਵਿੰਦਰ ਸਿੰਘ ਮੱਕੜ)-ਹੰਬੜਾਂ ਵਿਖੇ ਪਿੰਡ ਵਿਚ ਬਣੀ ਪੀਣ ਵਾਲੇ ਪਾਣੀ ਦੀ ਟੈਂਕੀ ਲਈ ਬਾਠ ਇੰਟਰਲਾਕ ਟਾਈਲ ਦੇ ਡਾਇਰੈਕਟਰ ਗੁਰਚਰਨ ਸਿੰਘ ਬਾਠ ਵਲੋਂ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢਦਿਆਂ ਨਵਾਂ ਸਬਮਰਸੀਬਲ ਪੰਪ ਲਗਵਾਇਆ ਗਿਆ | ਇਸ ਮੌਕੇ ਸਰਪੰਚ ਚਰਨ ਸਿੰਘ ਗੁਰੂ ਵਲੋਂ ਡਾਇਰੈਕਟਰ ਬਾਠ ਦੇ ਕੀਤੇ ਗਏ ਇਸ ਉੱਦਮ ਦੀ ਸ਼ਲਾਘਾ ਕੀਤੀ ਗਈ | ਇਸ ਸਮੇਂ ਇਕੱਤਰ ਪਿਆਰਾ ਸਿੰਘ ਗੁਰੂ, ਗਿਆਨੀ ਗੁਰਮੇਲ ਸਿੰਘ, ਪੰਚ ਹਰਜਿੰਦਰ ਸਿੰਘ, ਸਾਬਕਾ ਸਰਪੰਚ ਬਚਿੱਤਰ ਸਿੰਘ, ਸੋਨੀ ਹੰਬੜਾਂ, ਪਿਆਰਾ ਸਿੰਘ, ਜਸਪ੍ਰੀਤ ਸਿੰਘ ਮਾਲੜਾ, ਹਰਪਾਲ ਸਿੰਘ, ਜੱਸਾ ਸਿੰਘ, ਕੁਲਵਿੰਦਰ ਸਿੰਘ ਆਦਿ ਨੇ ਡਾਇਰੈਕਟਰ ਬਾਠ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਤੋਂ ਬੋਰ ਦਾ ਪਾਣੀ ਡੂੰਘਾ ਹੋਣ ਕਾਰਨ ਪਹਿਲਾਂ ਵਾਲੀ ਮੋਟਰ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ, ਪਰ ਹੁਣ ਨਵੇਂ ਤੇ ਵੱਡੇ ਸਬਮਰਸੀਬਲ ਪੰਪ ਦੇ ਲੱਗਣ ਨਾਲ ਪਿੰਡ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ |
ਪਿਛਲੀ ਖ਼ਬਰ ਸਵ. ਗੁਰਮੀਤ ਕੌਰ ਜਲਾਲਪੁਰ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਹਲਕਾ ਰਾਏਕੋਟ ਦੇ ਮਿਹਨਤੀ ਵਲੰਟੀਅਰਾਂ ਨੂੰ ਅਹੁਦੇਦਾਰੀਆਂ ਮਿਲਣ 'ਤੇ ਵਿਧਾਇਕ ਵਲੋਂ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।