ਜਗਰਾਉਂ, 20 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਡੇਂਗੂ ਤੇ ਮਲੇਰੀਆ ਦੇ ਪ੍ਰਕੋਪ ਨਾਲ ਨਜਿੱਠਣ ਲਈ ਗ੍ਰਾਮ ਪੰਚਾਇਤ ਪਿੰਡ ਡੱਲਾ ਨੇ ਪਹਿਲਕਦਮੀ ਕਰਦਿਆਂ ਪਿੰਡ ਦੇ ਨਾਲ-ਨਾਲ ਘਰਾਂ ਵਿਚ ਵੀ ਫੌਂਗਿੰਗ ਕਰਵਾਈ | ਇਸ ਮੌਕੇ ਸਰਪੰਚ ਗੋਪਾਲ ਸਿੰਘ ਪਾਲੀ ਡੱਲਾ ਨੇ ਦੱਸਿਆ ਕਿ ਪਿੰਡ ਦੇ ਹੀ ਸਿਹਤ ਕਰਮੀ ਦੇ ਡੇਂਗੂ ਪੀੜ੍ਹਤ ਪਾਏ ਜਾਣ ਤੋਂ ਬਾਅਦ ਪਿੰਡ ਵਿਚ ਮੱਖੀ-ਮੱਛਰਾਂ ਦੇ ਖ਼ਾਤਮੇ ਲਈ ਪਿੰਡ ਦੀਆਂ ਗਲੀਆਂ ਤੇ ਘਰਾਂ ਵਿਚ ਫੋਗਿੰਗ ਕਰਵਾਈ ਗਈ | ਗੋਪਾਲ ਸਿੰਘ ਪਾਲੀ ਅਨੁਸਾਰ ਪਿੰਡ ਵਿਚ ਡੇਂਗੂ ਤੇ ਮਲੇਰੀਆ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਹਰ ਸੰਭਵ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ ਤੇ ਪੰਚਾਇਤ ਵਲੋਂ ਆਪਣੇ ਵਲੋਂ ਵੀ ਬਣਦੇ ਯਤਨ ਕੀਤੇ ਜਾ ਰਹੇ ਹਨ | ਇਸ ਮੌਕੇ ਡਾ: ਸਵਰਨ ਸਿੰਘ, ਸੁਖਦੇਵ ਸਿੰਘ ਪੰਚ, ਹੈਪੀ ਚਾਹਲ, ਲੱਕੀ ਡੱਲਾ ਤੇ ਅਮਨ ਸਿੱਧੂ ਆਦਿ ਹਾਜ਼ਰ ਸਨ |