09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕਿਸਾਨ ਐਗਰੋ ਇੰਡਸਟਰੀ ਨਸਰਾਲਾ 'ਚੋਂ ਸਾਮਾਨ ਚੋਰੀ <br/>

ਅਜੀਤ ਡੈਸਕ 31-12-2025
ਨਸਰਾਲਾ, 30 ਦਸੰਬਰ (ਸਤਵੰਤ ਸਿੰਘ ਥਿਆੜਾ)-ਕਿਸਾਨ ਐਗਰੋ ਇੰਡਸਟਰੀ ਨਸਰਾਲਾ ਤੋਂ ਵੱਡੀ ਮਾਤਰਾ 'ਚ ਲੋਹੇ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਵਰਕਸ਼ਾਪ ਦੇ ਮਾਲਕ ਤਜਿੰਦਰ ਸਿੰਘ ਬਿੱਟੂ ਪੁੱਤਰ ਸੁਰਿੰਦਰ ਸਿੰਘ ਵਾਸੀ ਡਗਾਣਾ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਵਰਕਸ਼ਾਪ ਕਿਸਾਨ ਐਗਰੋ ਇੰਡਸਟਰੀ ਦੇ ਨਾਂਅ 'ਤੇ ਨਸਰਾਲਾ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਹੈ ਤੇ ਉਹ ਖੇਤੀਬਾੜੀ ਦਾ ਸਮਾਨ ਨਵੀਆਂ ਟਰਾਲੀਆਂ, ਟਿੱਲਰ, ਡਿਸਕਾਂ ਆਦਿ ਬਣਾਉਣ ਦਾ ਕੰਮ ਕਰਦੇ ਹਨ | ਉਹ ਰਾਤ ਤਕਰੀਬਨ 7 ਕੁ ਵਜੇ ਆਪਣੇ ਘਰ ਨੂੰ ਚਲੇ ਗਏ ਤੇ ਉਨ੍ਹਾਂ ਦੇ ਵਰਕਰ ਵਰਕਸ਼ਾਪ ਅੰਦਰ ਸੁੱਤੇ ਪਏ ਸੀ | ਸਵੇਰੇ ਜਦੋਂ ਉਨ੍ਹਾਂ ਦੇ ਕਰਿੰਦੇ ਉਠੇ ਤਾਂ ਦੇਖਿਆ ਕਿ ਬਗਲੇ ਦੀ ਕੰਧ ਪਾੜੀ ਹੋਈ ਹੈ ਤੇ ਅੰਦਰੋਂ ਸਮਾਨ ਵੀ ਚੋਰੀ ਹੋ ਚੁੱਕਾ ਹੈ | ਵਰਕਰਾਂ ਵਲੋਂ ਮਾਲਕ ਨੂੰ ਫ਼ੋਨ ਰਾਹੀਂ ਸਾਰੀ ਜਾਣਕਾਰੀ ਦਿੱਤੀ ਤੇ ਜਦੋਂ ਉਨ੍ਹਾਂ ਆ ਕੇ ਦੇਖਿਆ ਤਾਂ ਅੰਦਰੋਂ 6 ਕੁ ਕੁਇੰਟਲ ਦੇ ਕਰੀਬ ਲੋਹਾ ਚੋਰੀ ਹੋ ਚੁੱਕਾ ਸੀ, ਜਿਸ 'ਚ ਉਨ੍ਹਾਂ ਦੇ ਕੰਮ ਦੀਆਂ ਡਾਈਆਂ, ਲੋਹੇ ਦੀ ਚਾਦਰ ਤੇ ਹੋਰ ਸਾਮਾਨ ਸ਼ਾਮਿਲ ਸੀ | ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਗੁਆਂਢੀ ਪੈਟਰੋਲ ਪੰਪ ਦੇ ਮਾਲਕ ਸਰਪੰਚ ਬਲਰਾਜ ਸਿੰਘ ਖ਼ਾਨਪੁਰ ਥਿਆੜਾ ਨੂੰ ਦਿੱਤੀ, ਜਿਨ੍ਹਾਂ ਵਲੋਂ ਪੁਲਿਸ ਚੌਕੀ ਨਸਰਾਲਾ ਵਿਖੇ ਸੂਚਿਤ ਕੀਤਾ ਗਿਆ | ਇਸ ਤੋਂ ਬਾਅਦ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਰਜੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ |

ਪਿਛਲੀ ਖ਼ਬਰ ਹੁਸ਼ਿਆਰਪੁਰ 'ਚ ਆਰ. ਜੇ. ਕ੍ਰੀਏਟਰਜ਼ ਵਲੋਂ ਕਰਵਾਏ 'ਵੱਖਰਾ ਸਵੈਗ' ਦੀ ਸਟਾਰ ਨਾਈਟ ਨਾਲ ਸ਼ਾਨਦਾਰ ਸਮਾਪਤੀ <br/> ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਨੇ ਈ.ਵੀ.ਐਮ. ਵੇਅਰ ਹਾਊਸ ਦੀ ਕੀਤੀ ਤਿਮਾਹੀ ਪੜਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।