09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਖੱਬੀਆਂ ਪਾਰਟੀਆਂ ਤੇ ਜਨਤਕ ਜਥੇਬੰਦੀਆਂ ਵਲੋਂ ਡੀ.ਐਸ.ਪੀ. ਦਫ਼ਤਰ ਅੱਗੇ ਧਰਨਾ 30 ਨੂੰ

ਮੀਟਿੰਗ 'ਚ ਸ਼ਾਮਿਲ ਖੱਬੀਆਂ ਪਾਰਟੀਆਂ ਦੇ ਕਾਰਕੁਨ | ਤਸਵੀਰ : ਬੈਜ ਚੌਧਰੀ <br/> 27-12-2025
ਬੀਣੇਵਾਲ, 26 ਦਸੰਬਰ (ਬੈਜ ਚੌਧਰੀ)-ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਸਾਥੀ ਰਮੇਸ਼ ਲਾਲ ਧੀਮਾਨ ਦੀ ਪ੍ਰਧਾਨਗੀ ਹੇਠ ਅੱਡਾ ਝੁੰਗੀਆਂ 'ਚ ਹੋਈ | ਮੀਟਿੰਗ ਦੀ ਕਾਰਵਾਈ ਪੈੱ੍ਰਸ ਨੂੰ ਜਾਰੀ ਕਰਦੇ ਹੋਏ ਦਵਿੰਦਰ ਸਿੰਘ ਰਾਣਾ ਮੈਹਿੰਦਵਾਣੀ ਨੇ ਦੱਸਿਆ ਕਿ ਸਾਡੇ ਇਲਾਕਾ ਬੀਤ ਗੜ੍ਹਸ਼ੰਕਰ ਵਿਚ ਪੁਲਿਸ ਵਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਵਧੀਕੀਆਂ ਤੇ ਧੱਕੇਸ਼ਾਹੀਆਂ ਦੇ ਵਿਰੁੱਧ 30 ਦਸੰਬਰ ਨੂੰ ਸਵੇਰੇ 11 ਵਜੇ ਡੀ.ਐਸ.ਪੀ. ਦਫ਼ਤਰ ਗੜ੍ਹਸ਼ੰਕਰ ਅੱਗੇ ਧਰਨਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਪੂਰੀ ਤਰਾਂ ਹੋਏ ਸਿਆਸੀਕਰਨ ਕਾਰਣ ਇਲਾਕਾ ਬੀਤ ਦੇ ਪਿੰਡ ਰਤਨਪੁਰ, ਕਾਣੇਵਾਲ, ਭਵਾਨੀਪੁਰ ਅਤੇ ਪਿੰਡ ਕੋਟ ਦੇ ਆਮ ਲੋਕਾਂ ਤੇ ਨਾਜਾਇਜ਼ ਪਰਚੇ ਦਰਜ ਕਰਕੇ ਉਨ੍ਹਾਂ ਨੂੰ ਡਰਾਇਆ, ਧਮਕਾਇਆ ਜਾ ਰਿਹਾ ਹੈ | ਇਲਾਕਾ ਬੀਤ ਤੇ ਗੜ੍ਹਸ਼ੰਕਰ ਵਿਚ ਲੁੱਟਾਂ, ਖੋਹਾਂ ਚੋਰੀਆਂ ਅਤੇ ਹੋਰ ਅਪਰਾਧਿਕ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਇਲਾਕੇ 'ਚ ਪਹਿਲਾਂ ਕਰੈਸ਼ਰਾਂ ਤੇ ਓਵਰਲੋਡ ਟਿੱਪਰਾਂ, ਪਰਾਲੀ ਵਾਲੀਆਂ ਓਵਰ ਲੋਡ ਟਰਾਲੀਆਂ ਅਤੇ ਉਦਯੋਗਿਕ ਹੈਵੀ ਵਹੀਕਲਾਂ ਦੇ ਚਲਣ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਸੀ | ਜਿਸ ਨੂੰ ਰਾਜਨੀਤਿਕ ਦਬਾਅ ਅਧੀਨ ਪੁਲਿਸ ਤੰਤਰ ਵਲੋਂ ਤੋੜਿਆ ਜਾ ਰਿਹਾ ਹੈ | ਵੱਖ-ਵੱਖ ਸਰਕਾਰੀ ਅਦਾਰਿਆਂ ਦੇ ਅਧਿਕਾਰੀ/ਕਰਮਚਾਰੀ ਆਪਣੇ ਕੰਮ ਦੇ ਸਮੇਂ ਦੌਰਾਨ ਆਪਣੇ ਦਫ਼ਤਰਾਂ ਵਿਚ ਘਟ ਤੇ ਸੱਤਾਧਾਰੀਆਂ ਦੇ ਦਫ਼ਤਰਾਂ ਵਿਚ ਬੈਠ ਕੇ ਜ਼ਿਆਦਾਤਰ ਹਾਜ਼ਰੀਆਂ ਲਗਾ ਰਹੇ ਹਨ | ਇਸ ਸਾਰੇ ਵਰਤਾਰੇ ਤੇ ਜਨਤਕ ਘਾਣ ਵਾਰੇ ਗੜ੍ਹਸ਼ੰਕਰ ਦੀਆਂ ਸਮੂਹ ਖੱਬੀਆਂ ਪਾਰਟੀਆਂ ਅਤੇ ਜਨਤਕ ਜਥੇਬੰਦੀਆਂ ਵਲੋਂ 30 ਦਸੰਬਰ ਨੂੰ ਠੀਕ 11 ਵਜੇ ਡੀ.ਐਸ.ਪੀ. ਦਫ਼ਤਰ ਗੜ੍ਹਸ਼ੰਕਰ ਅੱਗੇ ਧਰਨਾ ਦਿੱਤਾ ਜਾ ਰਿਹਾ ਹੈ | ਇਸ ਮੀਟਿੰਗ ਨੂੰ ਸਾਥੀ ਗੁਰਨੇਕ ਸਿੰਘ ਭੱਜਲ, ਰਵਿੰਦਰ ਨੀਟਾ, ਗਰੀਬ ਦਾਸ ਟਿੱਬੀਆਂ, ਰਾਮਜੀ ਦਾਸ ਚੌਹਾਨ, ਮੋਹਨ ਲਾਲ ਸੰਮਤੀ ਮੈਂਬਰ, ਗੁਰਚਰਨ ਸਿੰਘ ਨੈਣਵਾਂ, ਕੁਲਭੂਸ਼ਨ ਕੁਮਾਰ ਸਰਪੰਚ ਅਤੇ ਦਵਿੰਦਰ ਰਾਣਾ ਮੈਹਿੰਦਵਾਣੀ ਨੇ ਸੰਬੋਧਨ ਕੀਤਾ |

ਪਿਛਲੀ ਖ਼ਬਰ ਜੋਗੇਵਾਲ ਨਜ਼ਦੀਕ ਦੋ ਕਾਰਾਂ ਹੋਈਆਂ ਹਾਦਸਾਗ੍ਰਸਤ <br/> ਅਗਲੀ ਖ਼ਬਰ ਡਾ: ਹਰੀਸ਼ ਬੱਸੀ 'ਇੰਡੀਅਨ ਮੈਡੀਕਲ ਐਸੋਸੀਏਸ਼ਨ ਹੁਸ਼ਿਆਰਪੁਰ' ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।