03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

24 ਘੰਟੇ ਚੱਲ ਰਹੇ ਟਿੱਪਰਾਂ ਨੇ ਲੋਕਾਂ ਦਾ ਜਿਊਣਾ ਕੀਤਾ ਮੁਹਾਲ <br/>

ਅਜੀਤ ਡੈਸਕ 25-12-2025
ਬੀਣੇਵਾਲ, 24 ਦਸੰਬਰ (ਬੈਜ ਚੌਧਰੀ)-ਉਪ ਮੰਡਲ ਗੜ੍ਹਸ਼ੰਕਰ ਵਿਚ ਪੈਂਦੇ ਬੀਤ ਇਲਾਕੇ ਦੇ ਲੋਕਾਂ ਦਾ ਇਲਾਕੇ ਦੀ ਹਰ ਛੋਟੀ ਵੱਡੀ ਸੜਕ ਤੇ ਦਿਨ ਰਾਤ ਚੱਲ ਰਹੇ ਟਿੱਪਰਾਂ ਨੇ ਜਿਊਣਾ ਮੁਹਾਲ ਕੀਤਾ ਹੋਇਆ ਹੈ | ਇਸ ਇਲਾਕੇ ਵਿਚ ਪਹਿਲਾਂ ਸਿਰਫ਼ ਨੰਗਲ ਰੋਡ ਤੇ ਹੀ ਟਿੱਪਰ ਚੱਲਦੇ ਸਨ ਉਹ ਵੀ ਰਾਤ ਦੱਸ ਵਜੇ ਤੋਂ ਸਵੇਰੇ 6 ਵਜੇ ਤਕ | ਪਰ ਕਰੀਬ ਪਿਛਲੇ ਇਕ ਸਾਲ ਤੋਂ ਬਿਨਾ ਕਿਸੇ ਟਾਈਮ ਤੋਂ ਹਰ ਵਕਤ 24 ਘੰਟੇ ਬੀਤ ਇਲਾਕੇ ਦੀਆਂ ਸੜਕਾਂ ਗੜ੍ਹਸ਼ੰਕਰ ਰੋਡ, ਮੈਹਿੰਦਵਾਣੀ ਰੋਡ,ਬੀਣੇਵਾਲ-ਸਿੰਗਾ ਰੋਡ, ਬਾਥੜੀ ਰੋਡ, ਬਾਰਾਪੁਰ ਤੋਂ ਕੁਨੈਲ ਰੋਡ, ਅੱਡਾਂ ਝੁੰਗੀਆਂ ਤੋਂ ਵਾਇਆ ਨੈਣਵਾਂ ਤੋਂ ਪੋਜੇਵਾਲ ਰੋਡ ਅਤੇ ਨੈਣਵਾਂ ਤੋਂ ਕਾਹਨਪੁਰ ਖੂਹੀ ਰੋਡ ਸਣੇ ਸਾਰੀਆਂ ਸੜਕਾਂ ਤੇ ਦਿਨ ਰਾਤ ਨੂੰ 24 ਘੰਟੇ ਹਿਮਾਚਲ ਪ੍ਰਦੇਸ਼ ਨੂੰ ਖ਼ਾਲੀ ਜਾਣ ਵਾਲੇ ਅਤੇ ਰੇਤਾ, ਬਜ਼ਰੀ ਤੇ ਹੋਰ ਸਮਗਰੀ ਲੈ ਕੇ ਵਾਪਸ ਆਉਣ ਵਾਲੇ ਇਹ ਟਿੱਪਰ ਬੀਤ ਇਲਾਕੇ ਤੋਂ ਹੋ ਕੇ ਲੰਘ ਰਹੇ ਹਨ ਜਿਸ ਕਰਕੇ ਬੀਤ ਇਲਾਕੇ ਦੇ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ | ਜ਼ਿਕਰਯੋਗ ਹੈ ਕਿ ਇਹ ਟਿੱਪਰ ਹੁਣ ਤਕ 18 ਲੋਕਾਂ ਦੀ ਜਾਨ ਲੈ ਚੁੱਕੇ ਹਨ ਅੱਗੇ ਕੀ ਹੋਵੇਗਾ ਕਿਹਾ ਨਹੀਂ ਜਾ ਸਕਦਾ | ਇਸ ਸੰਬੰਧੀ ਅਜਾਇਬ ਸਿੰਘ ਬੋਪਾਰਾਏ ਜਨਰਲ ਸਕੱਤਰ ਜੱਟ ਮਹਾਂ ਸਭਾ, ਕੁਲਭੂਸ਼ਨ ਕੁਮਾਰ ਮੈਹਿੰਦਵਾਣੀ, ਦਵਿੰਦਰ ਰਾਣਾ ਸਾਬਕਾ ਸਰਪੰਚ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ,ਰਾਮਜੀਦਾਸ ਚੌਹਾਨ,ਮਾਸਟਰ ਪਵਨ ਸ਼ਰਮਾ,ਗ਼ਰੀਬ ਦਾਸ ਬੀਟਣ ਨੇ ਕਿਹਾ ਕਿ ਇਹ ਸਭ ਕੁੱਝ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ | ਉਨ•ਾਂ ਇਹ ਵੀ ਕਿਹਾ ਕਿ ਇਹ ਟਿੱਪਰ ਬੀਤ ਦੇ ਆਬਾਦੀ ਵਾਲੇ ਖੇਤਰਾਂ ਵਿਚ ਛੋਟੀਆਂ ਸੜਕਾਂ ਤੇ ਵੀ 24 ਘੰਟੇ ਚੱਲਦੇ ਹਨ ਜੋ ਕਿ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਸੰਦੀਪ ਕੁਮਾਰ ਗੌੜ ਐਸ.ਡੀ.ਐਮ ਗੜ੍ਹਸ਼ੰਕਰ ਨੇ ਸੰਪਰਕ ਕਰਨ ਤੇ ਕਿਹਾ ਕਿ ਉਹ ਜਲਦੀ ਕਾਰਵਾਈ ਕਰਨਗੇ |

ਪਿਛਲੀ ਖ਼ਬਰ ਵਿਦਿਆਰਥੀ ਮਨਜਿੰਦਰ ਸਿੰਘ ਦੀ ਸੋਨਾਲੀਕਾ ਟਰੈਕਟਰ ਕੰਪਨੀ 'ਚ ਕੁਆਲਿਟੀ ਇੰਜੀਨੀਅਰ ਵਜੋਂ ਹੋਈ ਚੋਣ <br/> ਅਗਲੀ ਖ਼ਬਰ ਸ੍ਰੀ ਸੱਤਿਆ ਸਾਈਾ ਵਿੱਦਿਆ ਨਿਕੇਤਨ ਹਾਈ ਸਕੂਲ 'ਚ ਸ਼ਹੀਦੀ ਪੁਰਬ ਨੂੰ ਸਮਰਪਿਤ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।