02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਰਾਂਠਾ. ਰਾਣਾ ਨੇ ਸੋਨੀਆ ਠਾਕੁਰ ਤੇ ਅਨੀਤਾ ਡਡਵਾਲ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 25-12-2025
ਤਲਵਾੜਾ, 24 ਦਸੰਬਰ (ਮਹਿਤਾ)- ਕਮਾਹੀ ਦੇਵੀ ਭਾਜਪਾ ਮੰਡਲ ਦੇ ਵਰਕਰਾਂ ਦੀ ਇੱਕ ਅਹਿਮ ਬੈਠਕ ਪ੍ਰਧਾਨ ਕੈ. ਨਰੇਸ਼ ਕੁਮਾਰ ਦੀ ਯੋਗ ਅਗਵਾਈ 'ਚ ਇੰਚਾਰਜ ਭਾਜਪਾ ਹਲਕਾ ਦਸੂਹਾ ਠਾਕੁਰ ਰਘੂਨਾਥ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ | ਬੈਠਕ ਦੇ ਕਰਵਾਉਣ ਦਾ ਮਕਸਦ ਵਰਕਰਾਂ ਨੂੰ ਭਵਿੱਖ 'ਚ 2027 ਵਰ੍ਹੇ 'ਚ ਆਉਣ ਵਾਲੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੂੰ ਸਤਾ 'ਚ ਲਿਆਉਣ ਲਈ ਹੁਣ ਤੇ ਹੀ ਤਿਆਰੀਆਂ ਸ਼ੁਰੂ ਕਰਨ ਦਾ ਸੀ | ਉੱਥੇ ਹੀ ਪੰਚਾਇਤ ਸੰਮਤੀ ਚੋਣਾਂ 'ਚ ਭਾਜਪਾ ਦੇ ਉਮੀਦਵਾਰ ਸ੍ਰੀਮਤੀ ਅਨੀਤਾ ਡਡਵਾਲ ਅਤੇ ਸੋਨੀਆ ਠਾਕੁਰ ਜੋ ਕਿ ਚੋਣਾਂ ਜਿੱਤੇ ਸਨ | ਠਾ. ਰਘੂਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਵਲੋਂ ਭਾਜਪਾ ਦੇ ਹਰ ਇੱਕ ਵਾਅਦੇ ਨੂੰ ਪੂਰੇ ਹੁੰਦਾ ਵੇਖ ਕੇ ਅਨੇਕਾਂ ਕਲਿਆਣਕਾਰੀ ਯੋਜਨਾਵਾਂ ਦਾ ਸਿੱਧਾ ਲਾਭ ਪ੍ਰਾਪਤ ਹੋਣ ਕਰਕੇ ਪੰਜਾਬ ਦੇ ਲੋਕ ਹੁਣ ਸਾਡੇ 'ਤੇ ਪੂਰਾ ਭਰੋਸਾ ਜਤਾ ਰਹੇ ਹਨ | ਠਾ. ਰਾਣਾ ਨੇ ਸਮੂਹ ਵਰਕਰਾਂ ਦਾ ਹੌਸਲਾ ਬੁਲੰਦ ਕਰਦੇ ਹੋਏ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਯੋਤੀ ਨੀਲਮ ਰਾਣਾ, ਸ. ਸਤਨਾਮ ਸਿੰਘ, ਸ਼ਾਮ ਲਾਲ, ਮੋਹਿੰਦਰ ਸਿੰਘ, ਵਿਸ਼ਨ ਦਾਸ, ਸੁਰਿੰਦਰ ਸਿੰਘ ਬਹਿ ਵਿਦਿਆ, ਪ੍ਰੇਮ ਚੌਧਰੀ ਰੱਕੜੀ, ਮਾ. ਵਿਧੀ ਚੰਦ, ਸੁਰਜੀਤ, ਦਲਜੀਤ ਸਿੰਘ, ਸੁਖਦੇਵ ਠਾਕੁਰ, ਪੰਚ ਕਿਮੀ ਸ਼ਾਰਦਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐੱਨ. ਐੱਸ. ਐੱਸ, ਵਲੰਟੀਅਰ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਵਿਖੇ ਨਤਮਸਤਕ ਅਗਲੀ ਖ਼ਬਰ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂੰ ਵਲੋਂ ਯੂਥ ਵਿੰਗ ਦੀ ਟੀਮ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।