02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਸ਼ੇਰਪੁਰ ਵਿਖੇ ਬਾਲ ਵਿਆਹ ਰੋਕਣ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ <br/>

ਅਜੀਤ ਡੈਸਕ 25-12-2025
ਹੁਸ਼ਿਆਰਪੁਰ, 24 ਦਸੰਬਰ (ਹਰਪ੍ਰੀਤ ਕੌਰ)-ਡਾਇਰੈਕਟਰ ਸਮਾਜਿਕ ਸੁਰਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਤੇ ਸੀ ਡੀ.ਪੀ.ਓ ਰਵਿੰਦਰ ਕੌਰ ਅਤੇ ਸਰਕਲ ਸੁਪਰਵਾਈਜਰ ਸ਼ਰਮੀਲਾ ਰਾਣੀ ਦੀ ਦੇਖਰੇਖ ਹੇਠ ਪਿੰਡ ਸ਼ੇਰਪੁਰ ਵਿਖੇ ਬਾਲ ਵਿਆਹ ਰੋਕਣ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ 'ਚ ਆਂਗਣਵਾੜੀ ਵਰਕਰ ਅੰਜਨਾ ਰਾਣੀ ਅਤੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਭਾਗ ਲਿਆ | ਇਸ ਮੌਕੇ ਬੋਲਦਿਆਂ ਸੁਪਰਵਾਈਜ਼ਰ ਸ਼ਰਮੀਲਾ ਰਾਣੀ ਨੇ ਕਿਹਾ ਕਿ ਬਾਲ ਵਿਆਹ ਕਾਨੂੰਨੀ ਅਪਰਾਧ ਹੈ | ਉਨ੍ਹਾਂ ਕਿਹਾ ਕਿ ਵਿਹ ਦੀ ਸਹੀ ਉਮਰ ਲੜਕੀ ਦੀ 18 ਸਾਲ ਅਤੇ ਲੜਕੇ ਦੀ 21 ਸਾਲ ਹੈ | ਉਲੰਘਣਾ ਕਰਨ ਵਾਲਿਆਂ ਨੂੰ ਦੋ ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਬਾਲ ਵਿਆਹ ਵਿੱਚ ਨਵਜਮੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੁੰਦੇ ਹਨ | ਉਨ੍ਹਾਂ ਦਾ ਭਾਰ ਘੱਟ ਅਤੇ ਖੂਨ ਦੀ ਕਮੀ ਹੁੰਦੀ ਹੈ | ਇਸ ਲਈ ਬਾਲ ਵਿਆਹ ਰੋਕਣ ਵਿਚ ਸਾਰਿਆਂ ਨੂੰ ਸਹਿਯੋਗ ਦੇਣਾ ਚਾਹੀਦਾ ਹੈ | ਕੈਂਪ 'ਚ ਹੋਰਨਾਂ ਤੋਂ ਇਲਾਵਾ ਸਕੂਲ ਅਧਿਆਪਕ, ਆਸ਼ਾ ਵਰਕਰ ਤੇ ਸਕੂਲ ਦੇ ਬੱਚਿਆਂ ਨੇ ਵੀ ਭਾਗ ਲਿਆ |

ਪਿਛਲੀ ਖ਼ਬਰ ਜੱਸੋਵਾਲ ਵਲੋਂ ਨਿਊਜ਼ੀਲੈਂਡ ਵਿਖੇ ਨਗਰ ਕੀਰਤਨ 'ਚ ਵਿਘਨ ਪਾਉਣ ਦੀ ਨਿਖੇਧੀ <br/> ਅਗਲੀ ਖ਼ਬਰ ਆਕਸਫ਼ੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਤਿੰਨ ਰੋਜ਼ਾ ਖੇਡ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।