30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਐਸ. ਵੀ. ਐਨ. ਡੀ. ਏ. ਵੀ. ਸਕੂਲ ਪੰਡੋਰੀ ਵਿਖੇ ਅੱਠ ਦਿਨਾ ਯੁਵਾ ਜਾਗਰਨ ਕੈਂਪ ਕੱਲ੍ਹ ਤੋਂ - ਡਾਇਰੈਕਟਰ ਚੈਨ ਸਿੰਘ <br/>

ਅਜੀਤ ਡੈਸਕ 25-12-2025
ਐਮਾਂ ਮਾਂਗਟ, 24 ਦਸੰਬਰ (ਗੁਰਾਇਆ)- ਗੁਰੂ ਵਿਰਜਾਨੰਦ ਗੁਰੂਕੁਲ ਮਹਾਂਵਿਦਿਆਲਾ, ਕਰਤਾਰਪੁਰ ਅਤੇ ਆਰੀਆ ਸਮਾਜ ਪੰਡੋਰੀ ਵੱਲੋਂ ਐਸ.ਵੀ.ਐਨ.ਡੀ.ਏ.ਵੀ.ਸੀਨੀਅਰ ਸੈਕੰਡਰੀ ਸਕੂਲ ਪੰਡੋਰੀ (ਲਮੀਨ) ਦੇ ਵਿਹੜੇ ਵਿਚ ਅੱਠ ਦਿਨਾਂ ਪੰਜਾਬ ਪ੍ਰਾਂਤਕ ਆਰੀਆ ਵੀਰ ਦਲ ਕੈਂਪ (ਯੁਵਾ ਜਾਗਰਨ ਕੈਂਪ) ਦਾ ਆਯੋਜਨ 26 ਦਸੰਬਰ ਤੋਂ 2 ਜਨਵਰੀ 2026 ਤੱਕ ਕਰਵਾਇਆ ਜਾ ਰਿਹਾ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਚੈਨ ਸਿੰਘ ਨੇ ਕਿਹਾ ਕਿ ਇਸ ਅੱਠ ਦਿਨਾਂ ਕੈਂਪ ਰਾਹੀਂ ਨੌਜਵਾਨਾਂ ਨੂੰ ਵੈਦਿਕ ਸਭਿਆਚਾਰ ਦੇ ਨਾਲ ਦੇਸ਼ ਭਗਤੀ ਦੀ ਪ੍ਰੇਰਨਾ ਧਿਆਨ, ਬੌਧਿਕ ਪ੍ਰਦਰਸ਼ਨ, ਯੋਗਾ, ਜੂਡੋ, ਕਰਾਟੇ, ਰਾਹੀਂ ਸਰੀਰਕ ਤਾਕਤ ਵਧਾਉਣਾ ਅਤੇ ਉਨ੍ਹਾਂ ਨੂੰ ਆਦਰਸ਼ ਨਾਗਰਿਕ ਬਣਾਉਣ ਲਈ ਵਿਸ਼ੇਸ਼ ਅਭਿਆਸ ਕਰਵਾਏ ਜਾਣਗੇ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਯੋਗਾ, ਧਿਆਨ ਅਤੇ ਸੂਰਜ ਨਮਸਕਾਰ ਦੇ ਵਿਸ਼ੇਸ਼ ਅਭਿਆਸ ਦੇ ਨਾਲ ਸਾਡਾ ਉਦੇਸ਼ ਸਮਾਜ ਦੇ ਹਰ ਵਿਅਕਤੀ ਨੂੰ ਨਸ਼ਾ ਮੁਕਤ, ਦੇਸ਼ ਨੂੰ ਪ੍ਰਦੂਸ਼ਣ ਮੁਕਤ ਅਤੇ ਭਿ੍ਸ਼ਟਾਚਾਰ ਮੁਕਤ ਬਣਾਉਣਾ ਹੈ | ਉਨ੍ਹਾਂ ਕਿਹਾ ਕਿ ਇਸ ਕੈਂਪ ਵਿਚ ਸਿਰਫ਼ 15 ਤੋਂ 50 ਸਾਲ ਦੀ ਉਮਰ ਦੇ ਮਰਦ ਹੀ ਹਿੱਸਾ ਲੈ ਸਕਣਗੇ | ਕੈਂਪ 26 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ | ਇਸ ਕੈਂਪ ਵਿਚ ਧਰੁਵ ਮਿੱਤਲ ਪ੍ਰਧਾਨ ਗੁਰੂਕੁਲ, ਸਵਾਮੀ ਸਦਾਨੰਦ ਸਰਸਵਤੀ ਪ੍ਰਧਾਨ ਦਯਾਨੰਦ ਮੱਠ ਦੀਨਾਨਗਰ, ਬਿ੍ਹਸਪਤੀ ਆਰੀਆ ਜਨਰਲ ਸਕੱਤਰ ਆਰੀਆ ਵੀਰ ਦਲ, ਨਵੀਂ ਦਿੱਲੀ, ਸੁਦਰਸ਼ਨ ਸ਼ਰਮਾ ਪ੍ਰਧਾਨ ਆਰੀਆ ਪ੍ਰਤੀਨਿਧੀ ਸਭਾ, ਪੰਜਾਬ, ਖ਼ਜ਼ਾਨਚੀ ਸੰਜੇਸ਼ ਛਾਬੜਾ, ਡਾ.ਪ੍ਰਦੀਪ ਭੰਡਾਰੀ, ਪਿ੍ੰਸੀਪਲ ਦੋਆਬਾ ਕਾਲਜ ਜਲੰਧਰ, ਕੈਂਪ ਜਨਰਲ ਸਕੱਤਰ ਰਾਹੁਲ ਆਰੀਆ, ਪਿ੍ੰਸੀਪਲ ਕਿਰਨ ਬਾਲਾ, ਪ੍ਰਧਾਨ ਦਲਜੀਤ ਸਿੰਘ, ਮੈਨੇਜਰ ਆਰ.ਕੇ. ਬੱਸੀ, ਡਾ. ਉਦਯਨ ਆਰੀਆ ਡਾਇਰੈਕਟਰ ਆਰੀਆ ਵੀਰ ਦਲ ਅਤੇ ਹੋਰ ਪਤਵੰਤੇ ਹਾਜ਼ਰ ਹੋਣਗੇ |

ਪਿਛਲੀ ਖ਼ਬਰ ਨਿਊ ਪੈਰਾਡਾਈਜ਼ ਸਕੂਲ ਵਿਖੇ ਸ਼ਹੀਦੀ ਹਫ਼ਤੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਐਸ. ਵੀ. ਐਨ. ਡੀ. ਏ. ਵੀ. ਸਕੂਲ ਪੰਡੋਰੀ ਵਿਖੇ ਅੱਠ ਦਿਨਾ ਯੁਵਾ ਜਾਗਰਨ ਕੈਂਪ ਕੱਲ੍ਹ ਤੋਂ - ਡਾਇਰੈਕਟਰ ਚੈਨ ਸਿੰਘ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।