25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਸੰਘਣੀ ਧੁੰਦ 'ਚ ਸਫ਼ਾਰੀ ਗੱਡੀ ਪਲਟੀ <br/>

ਅਜੀਤ ਡੈਸਕ 25-12-2025
ਕੋਟਫ਼ਤੂਹੀ, 24 ਦਸੰਬਰ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਸ਼ਾਮ ਬਿਸਤ ਦੁਆਬ ਨਹਿਰ 'ਤੇ ਅਜਨੋਹਾ-ਨਡਾਲੋਂ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਚਿੱਟੇ ਰੰਗ ਦੀ ਸਫ਼ਾਰੀ ਗੱਡੀ ਨੰਬਰ ਪੀ. ਬੀ. 24 ਬੀ 9900 ਜਿਸ ਨੂੰ ਦਵਿੰਦਰ ਕੁਮਾਰ ਪੁੱਤਰ ਸਵ. ਬਲਵੀਰ ਚੰਦ ਨਿਵਾਸੀ ਪਿੰਡ ਮੁਖਸ਼ੂਸਪੁਰ ਚਲਾ ਰਿਹਾ ਸੀ, ਜੋ ਰਾਤ ਦੇ ਹਨੇਰੇ ਤੇ ਗਹਿਰੀ ਧੰੁਦ ਕਾਰਨ ਨਹਿਰ ਦੀ ਦੂਸਰੇ ਪਾਸੇ ਖਤਾਨਾਂ ਵਿਚ ਡਿਗ ਗਈ | ਇਸ ਘਟਨਾ ਵਿਚ ਚਾਲਕ ਦਾ ਬਚਾਅ ਹੋ ਗਿਆ, ਚਾਲਕ ਅਨੁਸਾਰ ਸਾਹਮਣੇ ਤੋਂ ਆ ਰਹੇ ਟਿੱਪਰ ਜਿਸ ਦੀ ਇੱਕ ਲਾਈਟ ਹੀ ਜਗਦੀ ਸੀ, ਗਹਿਰੀ ਧੰੁਦ ਹੋਣ ਕਰ ਕੇ ਉਸ ਦਾ ਅੰਦਾਜ਼ਾ ਨਾ ਹੋਣ ਕਰ ਕੇ ਜਦੋਂ ਇਹ ਟਿਪਰ ਅਚਾਨਕ ਸਾਹਮਣੇ ਆ ਗਿਆ ਤਾਂ ਉਸ ਨੇ ਅਚਾਨਕ ਗੱਡੀ ਦਾ ਬਚਾਅ ਕਰਨ ਲਈ ਸੜਕ ਤੋ ਹੇਠਾਂ ਵੱਲ ਨੂੰ ਤਾਂ ਕੀਤੀ ਤਾਂ ਗੱਡੀ ਪਲਟ ਕੇ ਸੜਕ ਨਾਲ ਲੱਗਦੇ ਖਤਾਨਾਂ ਵੱਲ ਵਿਚ ਜਾ ਡਿੱਗੀ | ਇਸ ਸਬੰਧ ਵਿਚ ਪੁਲਿਸ ਚੌਂਕੀ ਅਜਨੋਹਾ ਦੇ ਇੰਚਾਰਜ ਏ. ਐੱਸ. ਆਈ ਕੌਸ਼ਲ ਚੰਦਰ ਨੇ ਬਿਸਤ ਦੁਆਬ ਨਹਿਰ ਵਾਲੀ ਮੁੱਖ ਸੜਕ 'ਤੇ ਚੱਲਣ ਵਾਲੇ ਟਿੱਪਰ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਧੁੰਦ ਦੇ ਦਿਨਾਂ ਵਿਚ ਆਪਣੇ ਟਿੱਪਰਾਂ ਦੀਆਂ ਸਾਰੀਆਂ ਲਾਈਟਾਂ ਨੂੰ ਚਾਲੂ ਕਰ ਕੇ ਹੀ ਸਫ਼ਰ ਕਰਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ |

ਪਿਛਲੀ ਖ਼ਬਰ ਵੈਟਰਨਰੀ ਡਾਕਟਰਾਂ ਵਲੋਂ ਦੂਸਰੇ ਦਿਨ ਵੀ ਸੇਵਾਵਾਂ ਮੁਕੰਮਲ ਬੰਦ , ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ <br/> ਅਗਲੀ ਖ਼ਬਰ ਹਾਜੀਪੁਰ ਪੁਲਿਸ ਨੇ ਅਦਾਲਤ ਵਲੋਂ ਭਗੌੜਾ ਕਰਾਰ ਔਰਤ ਗਿ੍ਫ਼ਤਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।