ਨਸਰਾਲਾ, 9 ਦਸੰਬਰ (ਸਤਵੰਤ ਸਿੰਘ ਥਿਆੜਾ)-ਪੰਜਾਬ ਵਿਚ ਹੋ ਰਹੀਆਂ ਬਲਾਕ ਸੰਮਤੀ ਚੋਣਾਂ ਸਬੰਧੀ ਜੋਨ ਅਜੜਾਮ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਗਤਾਰ ਸਿੰਘ ਖ਼ਾਨਪੁਰ ਥਿਆੜਾ ਅਤੇ ਜੋਨ ਹਰਦੋਖਾਨਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਸੁਖਜੀਤ ਕੌਰ ਧਾਮੀ ਦੇ ਹੱਕ ਵਿਚ ਇੱਕ ਪ੍ਰਭਾਵਸ਼ਾਲੀ ਮੀਟਿੰਗ ਕੀਤੀ ਗਈ, ਜਿਸ ਵਿਚ ਭੁਪਿੰਦਰ ਸਿੰਘ ਪੱਪੂ ਅਜੜਾਮ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਲੋਕ ਪੱਬਾਂ ਭਾਰ ਹੋਏ ਪਏ ਹਨ, ਕਿਉਂਕਿ ਲੋਕਾਂ ਨੇ ਆਮ ਆਦਮੀ ਦੀ ਸਰਕਾਰ ਦਾ ਲੋਕ ਹਿਤੇਸ਼ੀ ਮਖੌਟਾ ਚੰਗੀ ਤਰ੍ਹਾਂ ਦੇਖ ਲਿਆ ਹੈ | ਇਸ ਮੌਕੇ ਉਨ੍ਹਾਂ ਨੇ ਹੁਸ਼ਿਆਰਪੁਰ-ਜਲੰਧਰ ਰੋਡ ਨਸਰਾਲਾ ਤੋਂ ਨਿਕਲਣ ਵਾਲੀ ਸੜਕ ਜੋ ਪਿਆਲਾਂ, ਖ਼ਾਨਪੁਰ ਥਿਆੜਾ, ਅਜੜਾਮ, ਰਿਹਾਣਾ ਆਦਿ ਪਿੰਡਾਂ ਵਿਚ ਦੀ ਹੋ ਕੇ ਜੋ ਅੱਗੇ ਜਾਂ ਹੁਸ਼ਿਆਰਪੁਰ-ਫ਼ਗਵਾੜਾ ਰੋਡ ਨਾਲ ਮਿਲਦੀ ਹੈ, ਦੀ ਹਾਲਤ ਬੇਹੱਦ ਮਾੜੀ ਹੈ | ਇਸ ਮੌਕੇ ਅੰਮਿ੍ਤਪਾਲ ਸਿੰਘ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਦੇ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ | ਇਸ ਵੇਲੇ ਸਰਪੰਚ ਕੁਲਵੰਤ ਸਿੰਘ ਪਿਆਲਾਂ, ਸਾਬਕਾ ਸਰਪੰਚ ਪਰਮਜੀਤ ਸਿੰਘ ਗੁਰਬਿੰਦਰ, ਕੁਲਵਿੰਦਰ ਸਿੰਘ ਕਿੰਦਾ, ਧਰਮਿੰਦਰ ਸਿੰਘ ਰਾਜਾ, ਜਗਰੂਪ ਸਿੰਘ ਰੂਪਾ, ਕਰਮਜੀਤ ਸਿੰਘ ਕਾਕਾ, ਪ੍ਰਧਾਨ ਅਮਰਜੀਤ ਸਿੰਘ, ਲਵਦੀਪ ਸਿੰਘ ਲੱਬੀ, ਚੰਦਰਭਾਨ, ਪੰਚ ਰਾਮ ਲਾਲ, ਤਰਸੇਮ ਸਿੰਘ, ਜਤਿੰਦਰ ਕਾਕੂ, ਬਿਸ਼ਵ ਪ੍ਰਤਾਪ, ਤਰਸੇਮ ਸਿੰਘ ਮੇਘੋਵਾਲ, ਸੁਖਵਿੰਦਰ ਸਿੰਘ ਖ਼ਾਨਪੁਰ, ਬਲਜੀਤ ਸਿੰਘ ਮੇਘੋਵਾਲ, ਦਲਜੀਤ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਸਾਬਾ, ਦਵਿੰਦਰ ਸਿੰਘ ਸੋਢੀ ਖ਼ਾਨਪੁਰ, ਹਰਭਜ ਲਾਲ, ਬਲਵੀਰ ਸਿੰਘ ਮੱਦੀ, ਓਮਪਾਲ ਬਿੱਟੂ ਖ਼ਾਨਪੁਰ ਆਦਿ ਹਾਜ਼ਰ ਸਨ |