ਹਰਿਆਣਾ, 8 ਦਸੰਬਰ ਹਰਮੇਲ ਸਿੰਘ ਖੱਖ)-ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਮਨਿੰਦਰ ਸਿੰਘ ਟਿਮੀ ਸ਼ਾਹੀ ਬਲਾਕ ਪ੍ਰਧਾਨ ਭੂੰਗਾ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭੂੰਗਾ ਤੋਂ ਉਮੀਦਵਾਰ ਪਲਵਿੰਦਰ ਕੁਮਾਰ ਤੇ ਪੰਚਾਇਤ ਸੰਮਤੀ ਜ਼ੋਨ ਭੂੰਗਾ ਤੋਂ ਉਮੀਦਵਾਰ ਰਾਮ ਆਸਰਾ ਸਿੰਘ ਲਈ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਟਿਮੀ ਸ਼ਾਹੀ ਨੇ ਕਿਹਾ ਕਿ ਸੰਮਤੀ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਭਾਰੀ ਬਹੁਮਤ ਨਾਲ ਜਿੱਤਣਗੇ | ਉਨ੍ਹਾਂ ਕਿਹਾ ਕਿ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਕੋਈ ਵੀ ਵਿਕਾਸ ਦਾ ਕਾਰਜ ਨਹੀਂ ਕੀਤਾ | ਇਸ ਮੌਕੇ ਧਰਮਿੰਦਰ ਘੁੱਗੀ, ਕਮਲਜੀਤ ਸਿੰਘ, ਨੰਬਰਦਾਰ ਸ਼ਿਵ ਕੁਮਾਰ, ਚੈਂਚਲ ਸਿੰਘ, ਸੁਖਵਿੰਦਰ ਪਾਲ ਸਾਬਕਾ ਸਰਪੰਚ, ਸਸ਼ੀ ਕੁਮਾਰ, ਵਰਿੰਦਰ ਕੁਮਾਰ, ਰਾਜੇਸ਼ ਕੁਮਾਰ, ਕਮਲਜੀਤ ਸਿੰਘ ਸੈਣੀ, ਜੈਂਕਾ ਫ਼ਾਂਬੜਾ, ਕੁਲਵਿੰਦਰ ਸਿੰਘ ਤੇ ਹੋਰ ਹਾਜ਼ਰ ਸਨ |