16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਮ ਦੇ ਪਿੰਡਾਂ 'ਚ ਸਮਰਥਨ ਮੰਗਿਆ <br/>

ਅਜੀਤ ਡੈਸਕ 09-12-2025
ਹੁਸ਼ਿਆਰਪੁਰ, 8 ਦਸੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਲਈ ਚੱਬੇਵਾਲ ਖੇਤਰ ਵਿਚ ਚੋਣ ਮੁਹਿੰਮ ਤੇਜ਼ ਹੋ ਗਈ ਹੈ | ਚੱਬੇਵਾਲ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਭਾਮ ਦੇ ਪਿੰਡਾਂ ਠੱਕਰਵਾਲ, ਬੱਡੋਂ, ਰਹੱਲੀ, ਮਖਸੂਸਪੁਰ, ਭਾਮ ਅਤੇ ਦਿਹਾਣਾ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਨ ਵਿਚ ਜਨ ਸੰਪਰਕ ਮੁਹਿੰਮ ਸ਼ੁਰੂ ਕੀਤੀ | ਡਾ. ਇਸ਼ਾਂਕ ਨੇ ਜ਼ਿਲ੍ਹਾ ਪ੍ਰੀਸ਼ਦ ਭਾਮ ਤੋਂ 'ਆਪ' ਉਮੀਦਵਾਰਾਂ ਡਾ. ਵਿਪਨ ਕੁਮਾਰ, ਬਲਾਕ ਕਮੇਟੀ ਜ਼ੋਨ ਬੱਡੋਂ ਤੋਂ ਮਨਪ੍ਰੀਤ ਕੌਰ, ਭਾਮ ਤੋਂ ਰਣਜੀਤ ਕੌਰ ਤੇ ਨਡਾਲੋਂ ਤੋਂ ਰਣਬੀਰ ਸਿੰਘ ਲਈ ਸਮਰਥਨ ਮੰਗਿਆ | ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਡਾ. ਇਸ਼ਾਂਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਪਿੰਡ ਦੇ ਵਿਕਾਸ, ਪਾਰਦਰਸ਼ਤਾ ਤੇ ਲੋਕ ਭਲਾਈ ਨੂੰ ਤਰਜੀਹ ਦਿੱਤੀ ਹੈ | ਇਸ ਮੌਕੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਠੱਕਰਵਾਲ, ਰਿੱਕੀ ਪਰਮਾਰ ਬੱਡੋਂ, ਸਰਪੰਚ ਭਾਮ ਪਰਵਿੰਦਰ ਸਿੰਘ ਜਸਵਾਲ, ਗੋਪੀ ਭਾਮ, ਰਣਜੀਤ ਕੁਮਾਰ (ਪ੍ਰਧਾਨ ਐਸ.ਸੀ. ਵਿੰਗ ਚੱਬੇਵਾਲ), ਨਵੂ ਠੱਕਰਵਾਲ, ਹਰੀ ਰਾਮ ਸਿੱਧੂ, ਡਾ: ਕਿਰਪਾਲ ਸਿੰਘ ਭਗਤਪੁਰ, ਡਾ: ਸੁਖਵਿੰਦਰ ਬੱਡੋਂ, ਡਾ: ਪਰਮਿੰਦਰ ਸੂਦ ਅਤੇ ਰਣਜਿੰਦਰ ਗਿੱਲ ਰਾਣਾ (ਸਰਪੰਚ ਮੌਜੋ ਮਜਾਰਾ) ਸਮੇਤ ਕਈ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ 'ਚ ਭਾਜਪਾ ਯੂਥ ਆਗੂ ਰਾਜੇਸ਼ ਠਾਕੁਰ ਸਾਥੀਆਂ ਸਮੇਤ 'ਆਪ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਪੰਜਾਬੀ ਸਾਹਿਤ ਅਕਾਦਮੀ ਵਲੋਂ ਕਵੀ ਤੇ ਚਿੱਤਰਕਾਰ ਦੇਵ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।