17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਾਬਾ ਬੁੱਧ ਸਿੰਘ ਢਾਹਾਂ ਦੇ 100 ਸਾਲਾ ਜਨਮ ਦਿਨ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਵਿਸ਼ਾਲ ਸਮਾਗਮ <br/>

ਸਮਾਗਮ ਦੌਰਾਨ ਸੰਬੋਧਨ ਕਰਦੇ ਦੀਪਕ ਬਾਲੀ, ਡਾ. ਜੰਗ ਬਹਾਦਰ ਸਿੰਘ ਰਾਏ, ਐੱਸ ਅਸ਼ੋਕ ਭੌਰਾ, ਬਲਵੀਰ ਸਿੰਘ ਚੰਗਿਆੜਾ, ਸੁਰਜੀਤ ਸਿੰਘ ਤੇ ਰਘਵੀਰ ਸਿੰਘ | <br/> 08-12-2025
ਗੜ੍ਹਸ਼ੰਕਰ, 7 ਦਸੰਬਰ (ਧਾਲੀਵਾਲ)-ਬੀਤ ਅਤੇ ਕੰਢੀ ਦੇ ਇਲਾਕੇ ਵਿਚ ਸਿਹਤ ਅਤੇ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾਏ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦਾ 100 ਸਾਲਾ ਜਨਮ ਦਿਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਇਕ ਵਿਸ਼ਾਲ ਸਮਾਗਮ ਦੇ ਰੂਪ ਵਿਚ ਮਨਾਇਆ ਗਿਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਗੁਰਪ੍ਰੀਤ ਸਿੰਘ ਬੰਗਾ ਅਤੇ ਭਾਈ ਅਮਰਜੀਤ ਸਿੰਘ ਤਾਨ ਪਟਿਆਲਾ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਭਾਈ ਗੁਰਮੀਤ ਸਿੰਘ ਨੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਕੀਤੀ | ਇਸ ਮੌਕੇ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ 'ਚ ਸੰਗਤਾਂ ਬਾਬਾ ਬੁੱਧ ਸਿੰਘ ਦੇ ਸਤਿਕਾਰ ਲਈ ਸਮਾਗਮਾਂ 'ਚ ਹਾਜ਼ਰ ਹੋਈਆਂ | ਟਰੱਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ ਅਤੇ ਬਲਵੀਰ ਸਿੰਘ ਬੈਂਸ ਨੇ ਪਹੁੰਚੀਆਂ ਸੰਗਤਾਂ ਦਾ ਸਵਾਗਤ ਕੀਤਾ | ਟਰੱਸਟ ਮੈਂਬਰ ਅਤੇ ਪੰਜਾਬ ਸਰਕਾਰ ਦੇ ਸਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਬਾਬਾ ਬੁੱਧ ਸਿੰਘ ਢਾਹਾਂ ਦੇ ਸੰਘਰਸ਼ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਲੇਖਕ ਐੱਸ ਅਸ਼ੋਕ ਭੋਰਾ, ਬਰਜਿੰਦਰ ਸਿੰਘ ਹੁਸੈਨਪੁਰੀ ਮੁੱਖ ਪ੍ਰਬੰਧਕ ਨਰੋਆ ਪੰਜਾਬ ਸੰਸਥਾ, ਸੁਰਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਬੁੱਧ ਸਿੰਘ ਢਾਹਾਂ ਵੱਲੋਂ ਸ਼ੁਰੂ ਕੀਤੇ ਸੇਵਾ ਦੇ ਕਾਰਜਾਂ 'ਤੇ ਚਾਨਣਾ ਪਾਇਆ | ਸਿੱਖ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਬਾਬਾ ਬੁੱਧ ਸਿੰਘ ਵੱਲੋਂ ਕੈਨੇਡਾ ਅਤੇ ਪੰਜਾਬ ਦੀ ਧਰਤੀ 'ਤੇ ਕੀਤੇ ਸੰਘਰਸ਼ ਸਬੰਧੀ ਵਿਚਾਰ ਰੱਖੇ | ਡਾ. ਜੰਗ ਬਹਾਦਰ ਸਿੰਘ ਰਾਏ ਮੈਂਬਰ ਅੰਤਿ੍ਗ ਕਮੇਟੀ ਸ਼੍ਰੋਮਣੀ ਕਮੇਟੀ, ਸਾਬਕਾ ਵਿਧਾਇਕ ਮੋਹਨ ਲਾਲ ਬੰਗਾ ਅਤੇ ਬੀਬਾ ਕੁਲਵੰਤ ਸਿੰਘ ਨੇ ਆਪਣੇ ਵਿਚਾਰਾਂ ਰਾਹੀਂ ਬਾਬਾ ਬੁੱਧ ਸਿੰਘ ਪ੍ਰਤੀ ਸਤਿਕਾਰ ਭੇਟ ਕੀਤਾ | ਟਰੱਸਟ ਦੇ ਮੁੱਖ ਪ੍ਰਬੰਧਕ ਰਘਵੀਰ ਸਿੰਘ ਨੇ ਸਾਰੇ ਪ੍ਰੋਗਰਾਮ ਦੀ ਨਿਗਰਾਨੀ ਕਰਦਿਆਂ ਮੰਚ ਸੰਚਾਲਨ ਕੀਤਾ | ਸਮਾਗਮ ਦੌਰਾਨ ਸੁੱਚਾ ਸਿੰਘ ਲੋਹਗੜ੍ਹ, ਭਾਈ ਜੋਗਾ ਸਿੰਘ ਹਜ਼ੂਰੀ ਰਾਗੀ, ਸਰੂਪ ਸਿੰਘ ਪੂੰਨੀ, ਡਾ. ਜਸਬੀਰ ਕੌਰ ਪਟਿਆਲਾ, ਸਤਪਾਲ ਅਸੀਮ, ਇੰਦਰਜੀਤ ਸਿੰਘ ਵਾਰੀਆ, ਬੀਬੀ ਅਮਰਜੀਤ ਕੌਰ, ਬੀਬੀ ਹਰਭਜਨ ਕੌਰ, ਬਲਜੀਤ ਸਿੰਘ ਭਾਰਾਪੁਰ, ਡਾ. ਹਰਵਿੰਦਰ ਸਿੰਘ ਬਾਠ, ਪ੍ਰੋ. ਮਨਜੀਤ ਕੌਰ ਫਗਵਾੜਾ, ਮਾ. ਦੀਪ ਸਿੰਘ ਭੀਣ, ਪਰਮਜੀਤ ਸਿੰਘ ਠੁਕਰਾਲ, ਸਤਨਾਮ ਸਿੰਘ ਪਾਬਲਾ, ਦਰਸ਼ਨ ਸਿੰਘ ਮੱਟੂ, ਸੁਰਿੰਦਰ ਮੋਹਨ ਸਾਬਕਾ ਡੀ.ਐੱਸ.ਪੀ., ਸਵਾਮੀ ਕ੍ਰਿਸ਼ਨ ਨੰਦ, ਅਰੁਣ ਘਈ, ਕਰਨੈਲ ਸਿੰਘ ਮਾਨ, ਗੁਰਨਾਮ ਸਿੰਘ ਜੈਨਪੁਰ, ਬਾਬਾ ਮਲਕੀਅਤ ਸਿੰਘ ਬੁੱਢਾ ਦਲ, ਡਾ. ਮਧੂ ਪ੍ਰਾਸ਼ਰ, ਪਿ੍ੰਸੀਪਲ ਬਲਜੀਤ ਕੌਰ, ਬੀਬੀ ਸੁਰਿੰਦਰ ਕੌਰ ਬੈਂਸ, ਡਾ. ਸੁੱਖੀ ਬਰਾੜ, ਅਮਰਜੀਤ ਸਿੰਘ ਕਲੇਰ ਨਕੋਦਰ, ਸੰਤ ਬਾਬਾ ਉਂਕਾਰ ਸਿੰਘ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਹਾਜ਼ਰ ਹੋਏ | ਇਸ ਮੌਕੇ ਗੁਰਸੇਵਾ ਨਰਸਿੰਗ ਕਾਲਜ ਪਨਾਮ ਅਤੇ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ ਵੱਡੀ ਗਿਣਤੀ 'ਚ ਵਿਦਿਆਰਥੀ ਸਮਾਗਮ ਵਿਚ ਹਾਜ਼ਰ ਹੋਏ | ਟਰੱਸਟ ਵੱਲੋਂ ਅਦਾਰੇ ਦੇ ਸਹਿਯੋਗੀਆਂ ਦਾ ਸਨਮਾਨ ਕੀਤਾ |

ਪਿਛਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ਹੇਠ ਉਮੀਦਵਾਰ ਡੇਰਾ ਬਾਬਾ ਬੰਨਾ ਰਾਮ ਓਡਰਾ ਵਿਖੇ ਨਤਮਸਤਕ ਹੋਏ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਮੁੱਦਿਆਂ ਲਈ ਪਹਿਰਾ ਦਿੱਤਾ-ਆਗੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।