16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਬੀਬੀ ਸੀਤਲ ਕੌਰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ

ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਨਵ-ਨਿਯੁਕਤ ਪ੍ਰਧਾਨ ਬੀਬੀ ਸੀਤਲ ਕੌਰ ਨੂੰ ਸਿਰੋਪਾਉ ਭੇਟ ਕਰਦੀਆਂ ਸੰਗਤਾਂ | ਤਸਵੀਰ : ਭੁੱਲਰ <br/> 08-12-2025
ਦਸੂਹਾ, 7 ਦਸੰਬਰ (ਭੁੱਲਰ)- ਅੱਜ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਦੀ ਬੀਬੀ ਸੀਤਲ ਕੌਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨੂੰ ਸਿਰੋਪਾਉ ਭੇਟ ਕੀਤਾ ਗਿਆ | ਇਸ ਮੌਕੇ ਪ੍ਰਧਾਨ ਬੀਬੀ ਸੀਤਲ ਕੌਰ ਨੇ ਕਿਹਾ ਕਿ ਸੰਗਤਾਂ ਨੂੰ ਕਰਵਾਈਆਂ ਜਾਂਦੀਆਂ ਧਾਰਮਿਕ ਯਾਤਰਾਵਾਂ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਨੂੰ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸ਼ਹਾਦਤ ਏ ਸਫ਼ਰ ਨੂੰ ਸਮਰਪਿਤ 21 ਤੋਂ 29 ਦਸੰਬਰ ਤੱਕ 9 ਰੋਜ਼ਾ ਧਾਰਮਿਕ ਸਮਾਗਮ ਪਿੰਡ ਬੋਦਲ ਵਿਖੇ ਵੱਖ ਵੱਖ ਘਰਾਂ ਵਿਚ ਕਰਵਾਇਆ ਜਾਵੇਗਾ ਉਨ੍ਹਾਂ ਦੱਸਿਆ ਕਿ 21 ਨੂੰ ਗੁਰਮੀਤ ਕੌਰ, 22 ਨੂੰ ਸਤਵੰਤ ਕੌਰ, 23 ਨੂੰ ਦਵਿੰਦਰ ਕੌਰ, 24 ਨੂੰ ਕੁਲਵਿੰਦਰ ਕੌਰ, 25 ਨੂੰ ਪ੍ਰਗਟ ਸਿੰਘ, 26 ਨੂੰ ਬਲਜੀਤ ਕੌਰ, 27 ਨੂੰ ਦਰਸ਼ਨ ਕੌਰ, 28 ਨੂੰ ਰਣਜੀਤ ਸਿੰਘ ਦੇ ਗ੍ਰਹਿ ਵਿਖੇ ਸਮਾਗਮ ਹੋਣਗੇ ਜਦ ਕਿ 29 ਦਸੰਬਰ ਨੂੰ ਗੁਰੂ ਮਾਨਿਓ ਗ੍ਰੰਥ ਸੇਵਾ ਸੁਸਾਇਟੀ ਅਤੇ ਸਿੱਖੀ ਵਿਰਸਾ ਵੈੱਲਫੇਅਰ ਸੇਵਾ ਸੁਸਾਇਟੀ ਬੋਦਲ ਵੱਲੋਂ ਸਮਾਗਮ ਕਰਵਾਏ ਜਾਣਗੇ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ 9 ਰੋਜ਼ਾ ਸਮਾਗਮ ਵਿਚ ਕਥਾਵਾਚਕ ਭਾਈ ਸਰਤਾਜ ਸਿੰਘ, ਸਿਮਰਜੀਤ ਸਿੰਘ, ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਭਾਈ ਜਬਰਤੋੜ ਸਿੰਘ, ਸਿੱਖ ਪੰਥ ਦੇ ਪ੍ਰਸਿੱਧ ਢਾਡੀ ਭਾਈ ਕਸ਼ਮੀਰ ਸਿੰਘ, ਭਾਈ ਮੰਗਲ ਸਿੰਘ, ਭਾਈ ਸਿਮਰਨਜੀਤ ਸਿੰਘ, ਭਾਈ ਸਤਿੰਦਰ ਸਿੰਘ ਬੋਦਲ ਵੱਲੋਂ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਸਰਵਣ ਕਰਵਾਏ ਜਾਣਗੇ ਅਤੇ ਸ਼ਹਾਦਤ ਏ ਸਫ਼ਰ ਤੇ ਚਾਨਣਾ ਪਾਇਆ ਜਾਵੇਗਾ | ਇਸ ਮੌਕੇ ਦਲਜਿੰਦਰ ਕੌਰ, ਕੁਲਵਿੰਦਰ ਕੌਰ, ਮਲਕੀਅਤ ਕੌਰ, ਨਿਰਮਲ ਕੌਰ, ਤਲਵਿੰਦਰ ਕੌਰ, ਦਰਸ਼ਨ ਕੌਰ, ਜਸਵਿੰਦਰ ਕੌਰ, ਹਰਗੁਨਪ੍ਰੀਤ ਕੌਰ, ਬਲਕਾਰ ਕੌਰ, ਅਰਵਿੰਦਰ ਸਿੰਘ, ਭੁਪਿੰਦਰ ਸਿੰਘ, ਸੁਰਜੀਤ ਸਿੰਘ, ਕੁਲਵੰਤ ਸਿੰਘ, ਪਰਮਿੰਦਰ ਕੌਰ, ਅਰਸ਼ਪ੍ਰੀਤ ਸਿੰਘ, ਸਤਨਾਮ ਕੌਰ, ਦਵਿੰਦਰ ਕੌਰ, ਗੁਰਮੀਤ ਕੌਰ, ਰਾਜਵਿੰਦਰ ਕੌਰ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ 'ਾਆਪ' ਦੇ ਟੂਟੋਮਜਾਰਾ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਚਰਨਜੀਤ ਕੌਰ ਵਲੋਂ ਚੋਣ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਮਾਂ ਭਗਵਤੀ ਜਾਗਰਣ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।