19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਸਰਕਾਰੀ ਡਿਸਪੈਂਸਰੀ ਸੀਕਰੀ ਵਲੋਂ ਜਾਗਰੂਕਤਾ ਕੈਂਪ ਲਗਾਏ <br/>

ਅਜੀਤ ਡੈਸਕ 07-12-2025
ਅੱਡਾ ਸਰਾਂ, 6 ਦਸੰਬਰ (ਹਰਜਿੰਦਰ ਸਿੰਘ ਮਸੀਤੀ)-ਸਰਕਾਰੀ ਡਿਸਪੈਂਸਰੀ ਸੀਕਰੀ ਵੱਲੋਂ ਐਸ.ਐਮ.ਓ ਡਾ: ਸੁਦੇਸ਼ ਰਾਜਨ ਸੀ.ਐਚ.ਸੀ ਭੂੰਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਿੰਡ ਭਾਗੋਵਾਲ ਅਤੇ ਲੁੱਦਾਂ ਵਿਖੇ ਜਾਗਰੂਕਤਾ ਕੈਂਪ ਲਗਾਏ ਗਏ | ਲਗਾਏ ਗਏ ਇਨ੍ਹਾਂ ਕੈਂਪਾਂ ਦੌਰਾਨ ਸੀ.ਐਚ.ਓ ਅਮਨਦੀਪ ਕੌਰ ਨੇ ਗਰਭ 'ਚ ਪਲ ਰਹੇ ਬੱਚੇ ਦਾ ਲਿੰਗ ਪਤਾ ਕਰਵਾਉਣ ਨੂੰ ਜੁਰਮ ਦੱਸਿਆ | ਇਸ ਦੌਰਾਨ ਉਨ੍ਹਾਂ ਬੱਚੇ ਦੀ ਸੇਵਾ ਸੰਭਾਲ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਰਾਣੀ ਦੇਵੀ, ਗੁਰਪਾਲ ਸਿੰਘ, ਮਨਜੀਤ ਤੇ ਹੋਰ ਸਟਾਫ਼ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਆਸ਼ਰਮ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ <br/> ਅਗਲੀ ਖ਼ਬਰ ਬਕਾਇਆ ਪ੍ਰਾਜੈਕਟ ਠੇਕੇਦਾਰਾਂ ਦੁਆਰਾ ਪੂਰੇ ਨਾ ਕੀਤੇ ਗਏ ਤਾਂ ਕਰਾਂਗੇ ਸੰਘਰਸ਼- ਕੌਂਸਲਰ ਮੱਖਣ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।