18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡਾ. ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਾ ਰਹੇ ਹਨ ਨਰਿੰਦਰ ਮੋਦੀ-ਮੁਰੁਗਨ <br/>

ਭਾਰਤ ਗੌਰਵ ਵਲੋਂ ਕਰਵਾਏ ਸਮਾਗਮ ਵਿਚ ਸ੍ਰੀ ਐਲ. ਮੁਰੁਗਨ ਨੂੰ ਸਨਮਾਨਿਤ ਕਰਨ ਮੌਕੇ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ, ਸੁਸ਼ੀਲ ਰਿੰਕੂ, ਕ੍ਰਿਸ਼ਨ ਦੇਵ ਭੰਡਾਰੀ, ਰਾਕੇਸ਼ ਰਾਠੌਰ, ਸ਼ੀਤਲ ਅੰਗੁਰਾਲ, ਮਨਜੀਤ ਬਾਲੀ | (ਸੱਜੇ) ਸਮਾਗਮ ਵਿਚ ਡਾ. ਅੰਬੇਡਕਰ ਨੂੰ ਸ਼ਰਧਾ ਦੇ ਫ਼ੁਲ ਭੇਟ ਕਰਨ ਮੌਕੇ ਐਲ. ਮੁਰੁਗਨ, ਵਿਜੇ ਸਾਂਪਲਾ, ਕ੍ਰਿਸ਼ਨ ਦੇਵ ਭੰਡਾਰੀ, ਸਰਬਜੀਤ ਸਿੰਘ ਮੱਕੜ, ਅਸ਼ਵਨੀ ਸ਼ਰਮਾ, ਸੁਸ਼ੀਲ ਰਿੰਕੂ | ਤਸਵੀਰਾਂ: ਮੁਨੀਸ਼ <br/> 07-12-2025
ਜਲੰਧਰ, 6 ਦਸੰਬਰ (ਸ਼ਿਵ)- ਕੇਂਦਰੀ ਸੂਚਨਾ ਅਤੇ ਪ੍ਰਸਾਰਨ ਰਾਜ ਮੰਤਰੀ ਸ੍ਰੀ ਐਲ. ਮੁਰੁਗਨ ਨੇ ਕਿਹਾ ਹੈ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇਸ਼ ਦੇ ਹਰ ਨਾਗਰਿਕ ਨੂੰ ਸਮਾਨ ਮੌਕੇ ਦੇਣ ਤੋਂ ਇਲਾਵਾ ਦੇਸ਼ ਨੂੰ ਲਗਾਤਾਰ ਤਰੱਕੀ ਦੀ ਰਾਹ 'ਤੇ ਲੈ ਜਾ ਕੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਅੱਗੇ ਵਧਾਉਣ ਦਾ ਬੇਮਿਸਾਲ ਕੰਮ ਕਰ ਰਹੀ ਹੈ | ਸ੍ਰੀ ਮੁਰੁਗਨ ਅੱਜ ਭਾਰਤ ਗੌਰਵ ਵੱਲੋਂ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾਂ ਪ੍ਰੀ-ਨਿਰਵਾਣ ਦਿਵਸ ਮੌਕੇ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ | ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਸਮੇਤ ਕਈ ਪ੍ਰਮੁੱਖ ਆਗੂ ਮੌਜੂਦ ਸਨ | ਮੂਲ ਰੂਪ ਵਿਚ ਤਾਮਿਲਨਾਡੂ ਦੇ ਰਹਿਣ ਵਾਲੇ ਅਤੇ ਮੱਧ ਪ੍ਰਦੇਸ਼ ਤੋਂ ਰਾਜ-ਸਭਾ ਮੈਂਬਰ ਸ੍ਰੀ ਐਲ. ਮੁਰੁਗਨ ਨੇ ਕਿਹਾ ਕਿ ਡਾ. ਅੰਬੇਡਕਰ ਨੇ ਲੰਬਾ ਸੰਘਰਸ਼ ਕਰਕੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਤੇ ਉਹ ਚਾਹੁੰਦੇ ਤਾਂ ਅੰਗਰੇਜ਼ੀ ਸਰਕਾਰ ਵਿਚ ਬਰਿਸਟਰ ਬਣ ਸਕਦੇ ਸੀ ਪਰ ਉਨਾਂ ਨੇ ਦੇਸ਼ ਅਤੇ ਦਲਿਤ ਸਮਾਜ ਦੀ ਬਿਹਤਰੀ ਨੂੰ ਪਹਿਲ ਦਿੱਤੀ ਸੀ | ਡਾ. ਅੰਬੇਡਕਰ ਨੇ ਦੇਸ਼ ਲਈ ਜਿੰਨਾ ਵੀ ਇਤਿਹਾਸਕ ਕੰਮ ਕੀਤੇ ਹਨ, ਉਨਾਂ ਨੂੰ ਕਾਂਗਰਸ ਵੱਲੋਂ ਕਦੇ ਵੀ ਸਨਮਾਨ ਨਹੀਂ ਦਿੱਤਾ ਗਿਆ ਜਦਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਹੀ ਡਾ. ਭੀਮ ਰਾਓ ਅੰਬੇਡਕਰ ਨੂੰ ਬਣਦਾ ਸਨਮਾਨ ਦਿੱਤਾ ਗਿਆ ਤੇ ਉਨਾਂ ਨਾਲ ਸਬੰਧਿਤ ਪੰਜ ਤੀਰਥ ਬਣਵਾਏ ਗਏ | ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਸਭ ਤੋਂ ਜ਼ਿਆਦਾ ਡਿਜੀਟਲ ਲੈਣ-ਦੇਣ ਹੋ ਰਿਹਾ ਹੈ ਤੇ ਪ੍ਰਧਾਨ ਮੰਤਰੀ ਨੇ ਡਿਜੀਟਲ ਐਪ ਦਾ ਨਾਂਅ ਵੀ ਬਾਬਾ ਦੇ ਨਾਂਅ 'ਤੇ ਭੀਮ ਐਪ ਰੱਖਿਆ ਸੀ | ਉਨਾਂ ਨੇ ਦਿੱਲੀ ਵਿਚ 200 ਕਰੋੜ ਦੀ ਲਾਗਤ ਨਾਲ ਅੰਤਰਰਾਸ਼ਟਰੀ ਖੋਜ ਕੇਂਦਰ ਸਥਾਪਿਤ ਕੀਤਾ | ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਨੇ ਕਦੇ ਵੀ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਵਿਚ ਡਾ. ਅੰਬੇਡਕਰ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਸਗੋਂ ਕਾਂਗਰਸ ਵੱਲੋਂ ਅਸਲੀ ਵੋਟ ਚੋਰੀ ਕਰਕੇ ਡਾ. ਅੰਬੇਡਕਰ ਨੂੰ ਕਈ ਵਾਰ ਹਰਵਾਇਆ ਗਿਆ | ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡਾ. ਅੰਬੇਡਕਰ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੱਬੇ ਕੁਚਲੇ ਲੋਕਾਂ ਦੇ ਜ਼ਿੰਦਗੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਨ | ਉਨਾਂ ਕਿਹਾ ਕਿ ਡਾ. ਅੰਬੇਡਕਰ ਦੇ ਆਦਰਸ਼ਾਂ ਤੋਂ ਪੇ੍ਰਰਨਾ ਲੈ ਕੇ ਉਨਾਂ 'ਤੇ ਚੱਲਣਾ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ | ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦਲਿਤ ਸਮਾਜ ਦੇ ਮਸੀਹਾ ਹੀ ਨਹੀਂ ਸੀ ਸਗੋਂ ਉਹ ਦੇਸ਼ ਦੇ ਸਨਮਾਨਿਤ ਆਗੂ ਸਨ | ਉਨਾਂ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਸੀ | ਉਨਾਂ ਦੀ ਸਿਫ਼ਾਰਸ਼ 'ਤੇ ਹੀ ਆਰ. ਬੀ. ਆਈ. ਬਣਾਉਣ ਤੋਂ ਇਲਾਵਾ ਦੋ ਡੈਮ ਅਤੇ ਨੈਸ਼ਨਲ ਗਰਿੱਡ ਬਣਵਾਏ ਗਏ ਸਨ | ਉਨਾਂ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਯੂ. ਕੇ. ਤੋਂ ਪਹਿਲਾਂ ਦੇਸ਼ ਦੀਆਂ ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਦੁਆਇਆ ਸੀ ਜਦਕਿ ਯੂ. ਕੇ. ਮਹਿਲਾਵਾਂ ਨੂੰ ਵੋਟ ਪਾਉਣ ਦਾ ਅਧਿਕਾਰ ਬਾਅਦ ਵਿਚ ਦਿੱਤਾ ਗਿਆ ਸੀ | ਸ੍ਰੀ ਸਾਂਪਲਾ ਨੇ ਕਿਹਾ ਕਿ ਡਾ. ਅੰਬੇਡਕਰ ਨੇ ਦੇਸ਼ ਨੂੰ ਸੰਸਾਰ ਭਰ ਵਿਚ ਮੋਹਰੀ ਲਿਆਉਣ ਦੇ ਜਿਹੜੇ ਸੁਫ਼ਨਾ ਲਿਆ ਸੀ, ਉਸ ਨੂੰ ਸ੍ਰੀ ਨਰਿੰਦਰ ਮੋਦੀ ਪੂਰਾ ਕਰ ਰਹੇ ਹਨ | ਇਸ ਮੌਕੇ ਸਾਬਕਾ ਸੰਸਦ ਮੈਂਬਰ ਸ੍ਰੀ ਸੁਸ਼ੀਲ ਰਿੰਕੂ, ਭਾਜਪਾ ਦੇ ਮੀਤ ਪ੍ਰਧਾਨ ਕਿ੍ਸ਼ਨ ਦੇਵ ਭੰਡਾਰੀ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਦੀ ਸੋਚ 'ਤੇ ਚੱਲ ਕੇ ਦੱਬੇ ਕੁਚਲੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਦੇਸ਼ ਨੂੰ ਲਗਾਤਾਰ ਤਰੱਕੀ ਦੀ ਰਾਹ 'ਤੇ ਲੈ ਜਾਣ ਲਈ ਦਿਨ ਰਾਤ ਕੰਮ ਕਰ ਰਹੇ ਹਨ | ਇਸ ਮੌਕੇ ਭਾਰਤ ਗੌਰਵ ਵੱਲੋਂ ਕੇਂਦਰੀ ਰਾਜ ਮੰਤਰੀ, ਅਸ਼ਵਨੀ ਸ਼ਰਮਾ ਤੇ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਜਪਾ ਪ੍ਰਧਾਨ ਸੁਸ਼ੀਲ ਸ਼ਰਮਾ, ਵਿਧਾਇਕ ਸਰਬਜੀਤ ਸਿੰਘ ਮੱਕੜ, ਰਾਕੇਸ਼ ਰਾਠੌਰ, ਮਨਜੀਤ ਬਾਲੀ, ਐਡਵੋਕੇਟ ਵਿਸ਼ਾਲ ਵੜੈਚ, ਸੁਭਾਸ਼ ਸੂਦ, ਅਮਰਜੀਤ ਸਿੰਘ ਅਮਰੀ, ਮਨੋਜ ਅਗਰਵਾਲ, ਅਨਿਲ ਸੱਚਰ, ਦੀਵਾਨ ਅਮਿੱਤ ਅਰੋੜਾ, ਕੌਂਸਲਰ ਕੰਵਰ ਸਰਤਾਜ ਸਿੰਘ, ਆਸ਼ੂ ਸਾਂਪਲਾ, ਅਮਿੱਤ ਸਾਂਪਲਾ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ |

ਪਿਛਲੀ ਖ਼ਬਰ ਆਦੀਆ ਦੀ ਸ਼ਿਕਾਇਤ 'ਤੇ 'ਆਪ' ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਭੂੰਗਾ 'ਚ 73 ਉਮੀਦਵਾਰ ਚੋਣ ਮੈਦਾਨ 'ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।