17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਕੱਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਦੀ ਗਰਾਊਂਡ 'ਚ ਦੁਕਾਨਾਂ ਬਣਾਉਣ ਦਾ ਵਿਰੋਧ <br/>

ਕੱਲਰ ਖ਼ਾਲਸਾ ਸੀਨੀ: ਸੈਕੰ: ਸਕੂਲ ਹਰਿਆਣਾ ਦੀ ਗਰਾਊਂਡ ਵਿਖੇ ਬਣਾਈਆਂ ਜਾ ਰਹੀਆਂ ਦੁਕਾਨਾਂ ਦੇ ਵਿਰੋਧ 'ਚ ਹੋਏ ਇਕੱਠ ਦੇ ਦਿ੍ਸ਼ | ਤਸਵੀਰਾਂ: ਹਰਮੇਲ ਸਿੰਘ ਖੱਖ <br/> 07-12-2025
ਹਰਿਆਣਾ, 6 ਦਸੰਬਰ (ਹਰਮੇਲ ਸਿੰਘ ਖੱਖ)-ਕੱਲਰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੀ ਗਰਾਉਂਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵੱਲੋਂ ਜੋ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ, ਉਸ ਦੇ ਵਿਰੋਧ 'ਚ ਅੱਜ ਕਸਬਾ ਹਰਿਆਣਾ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੇ ਕਣਕ ਮੰਡੀ ਹਰਿਆਣਾ ਵਿਖੇ ਇਕੱਠ ਕਰਕੇ ਆਪਣੀ ਅਗਲੀ ਰਣਨੀਤੀ ਉਲੀਕੀ ਗਈ ਅਤੇ ਇਸ ਮੌਕੇ ਹੀ ਸਰਬ ਸੰਮਤੀ ਨਾਲ 'ਵਾਰਿਸ ਬਾਬਾ ਬਘੇਲ ਸਿੰਘ ਜੀ ਜਥੇਬੰਦੀ ਦਾ ਗਠਨ ਕੀਤਾ ਗਿਆ, ਜਿਸ 'ਚ ਤੇਜਪਾਲ ਸਿੰਘ ਨੂੰ ਪ੍ਰਧਾਨ, ਸਰਬਜੋਤ ਸਿੰਘ ਨੂੰ ਉਪ ਪ੍ਰਧਾਨ, ਰਤਨ ਸਿੰਘ ਨੂੰ ਕਾਨੂੰਨੀ ਸਲਾਹਕਾਰ, ਮਨਜੀਤ ਸਿੰਘ ਖ਼ਜ਼ਾਨਚੀ ਅਤੇ ਇੰਦਰਪਾਲ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ | ਇਸ ਮੌਕੇ ਤੇਜਪਾਲ ਸਿੰਘ, ਜਸਵੀਰ ਸਿੰਘ, ਕੁਲਦੀਪ ਸਿੰਘ, ਰਤਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕੱਲਰ ਖ਼ਾਲਸਾ ਸੀ.ਸੈ.ਸਕੂਲ ਹਰਿਆਣਾ ਵਿਖੇ ਜੋ ਨਜਾਇਜ਼ ਤੌਰ 'ਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਉਸ ਨੂੰ ਰੁਕਵਾਉਣ ਲਈ ਸੰਘਰਸ਼ ਵਿੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਗਰਾਊਾਡ ਲੋਕ ਹਿਤਾਂ ਵਾਸਤੇ ਵਰਤੀ ਜਾਣ ਵਾਲੀ ਜਾਇਦਾਦ ਹੈ, ਇੱਥੇ ਦੁਕਾਨਾਂ ਨਹੀਂ ਬਣਾਈਆਂ ਜਾ ਸਕਦੀਆਂ, ਜਿਸ ਦੀ ਉਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਵਾ ਰਹੀ ਹੈ, ਇਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ | ਉਨ੍ਹਾਂ ਕਿਹਾ ਕਿ ਕੱਲਰ ਖ਼ਾਲਸਾ ਸੀ.ਸੈ. ਸਕੂਲ ਦੇ ਫਾਊਾਡਰ ਸੰਸਥਾਪਕ ਬਾਬੂ ਸਿੰਘ ਸਿੱਧੂ ਦਾ ਨਾਮ ਯਾਦਗਾਰੀ ਗੇਟ 'ਤੇ ਲਿਖਿਆ ਜਾਵੇ | ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੂੰ ਬੇਨਤੀ ਕੀਤੀ ਕਿ ਸਕੂਲ ਦੀ ਗਰਾਉਂਡ 'ਚ ਦੁਕਾਨਾਂ ਦੀ ਨਜਾਇਜ਼ ਉਸਾਰੀ ਤੁਰੰਤ ਬੰਦ ਕਰਵਾਈ ਜਾਏ | ਉਨ੍ਹਾਂ ਕਿਹਾ ਕਿ ਸੇਵਾ ਮੁਕਤ ਪਿ੍ੰਸੀਪਲ ਹਰਜਿੰਦਰ ਸਿੰਘ ਕਰੀਬ 2014 ਤੋਂ ਸੇਵਾ ਮੁਕਤ ਹੈ ਅਤੇ ਇਸ ਦੀ ਕੱਲਰ ਖ਼ਾਲਸਾ ਸੀਨੀ: ਸੈਕੰ: ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀ ਅਹੁਦਾ ਦਿੱਤਾ ਹੋਇਆ ਹੈ ਨੂੰ ਜਨਤਕ ਕੀਤਾ ਜਾਵੇ ਅਤੇ ਇਸ ਨੂੰ ਤੁਰੰਤ ਸਕੂਲ ਕਮੇਟੀ ਤੋਂ ਬਾਹਰ ਕੀਤਾ ਜਾਏ | ਉਕਤ ਬੁਲਾਰਿਆਂ ਨੇ ਇਲਾਕਾ ਵਾਸੀਆਂ ਨੇ ਦੁਕਾਨਾਂ ਦੀ ਉਸਾਰੀ ਬੰਦ ਕਰਵਾਉਣ ਲਈ ਨਗਰ ਕੌਂਸਲ ਹਰਿਆਣਾ ਨੂੰ ਲਿਖਿਆਂ ਜਿਨ੍ਹਾਂ ਨੇ ਵੀ ਸਕੂਲ ਨੂੰ ਪਿ੍ੰਸੀਪਲ ਨੂੰ ਦੁਕਾਨਾਂ ਦੀ ਉਸਾਰੀ ਬੰਦ ਕਰਵਾਉਣ ਲਈ ਲਿਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਦੁਕਾਨਾਂ ਬਣਾਉਣ ਨਾਲ ਸਕੂਲ ਦੀ ਗਰਾਉਂਡ ਖ਼ਤਮ ਹੋ ਜਾਏਗੀ ਅਤੇ ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਵੀ ਦਿੱਖ 'ਤੇ ਅਸਰ ਪਏਗਾ | ਇਸ ਮੌਕੇ ਬਿੱਕਰ ਸਿੰਘ ਸ਼ੇਰਪੁਰ, ਬਲਵੀਰ ਸਿੰਘ ਕਲੋਟੀ, ਸਰਵਜੋਤ ਸਿੰਘ, ਸਤਵੰਤ ਸਿੰਘ, ਪਵਿੱਤਰ ਸਿੰਘ ਧੁੱਗਾ, ਨੋਵਲਜੀਤ ਸਿੰਘ, ਅਵਤਾਰ ਸਿੰਘ ਸੇਖੋਂ, ਪਿ੍ਥੀਪਾਲ ਸਿੰਘ ਸ਼ੇਰਪੁਰ, ਇਕਬਾਲ ਸਿੰਘ ਸਾਬਕਾ ਪ੍ਰਧਾਨ, ਰਤਨ ਸਿੰਘ, ਮਨਜੀਤ ਸਿੰਘ ਮੱਖਣ, ਚਰਨਜੀਤ ਸਿੰਘ ਚੰਨੀ, ਇੰਦਰਜੀਤ ਸਿੰਘ, ਸਰਪੰਚ ਪਲਵਿੰਦਰ ਸਿੰਘ ਸੱਜਣ, ਚੈਂਚਲ ਸਿੰਘ ਸ਼ੇਰਪੁਰ, ਸਰਦਾਰਾ ਸਿੰਘ, ਸਰਪੰਚ ਕਰਮ ਸਿੰਘ ਤਾਜਪੁਰ, ਚਰਨਜੀਤ ਸਿੰਘ ਸ਼ੇਰਪੁਰ, ਜਸਵੀਰ ਸਿੰਘ ਲਾਂਬੜਾ, ਰਵਿੰਦਰ ਸਿੰਘ ਬੱਬੂ ਤਾਜਪੁਰ, ਅਮਰਜੀਤ ਸਿੰਘ ਗਿੱਲ, ਰਣਵੀਰ ਸਿੰਘ ਬੈਂਸਤਾਨੀ, ਬਵਨਦੀਪ ਸਿੰਘ, ਪਿ੍ਤਪਾਲ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ |
ਕੀ ਕਹਿੰਦੇ ਹਨ ਸਕੂਲ ਦੇ ਪਿੰ੍ਰਸੀਪਲ ਰੀਟਾ ਸੈਣੀ
ਇਸ ਸਬੰਧੀ ਜਦ ਪਿ੍ੰਸੀਪਲ ਰੀਟਾ ਸੈਣੀ ਕੱਲਰ ਖ਼ਾਲਸਾ ਸਕੂਲ ਹਰਿਆਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੱਲਰ ਖ਼ਾਲਸਾ ਸੀਨੀ. ਸੈਕੰ: ਸਕੂਲ ਹਰਿਆਣਾ ਦਾ ਪ੍ਰਬੰਧ 1986 ਤੋਂ ਐਸ.ਜੀ.ਪੀ.ਸੀ ਅਧੀਨ ਹੈ ਤੇ ਤਾਜ਼ਾ ਫ਼ਰਦ ਅਨੁਸਾਰ 26 ਕਨਾਲ 15 ਮਰਲੇ ਜ਼ਮੀਨ 'ਤੇ ਸਕੂਲ ਦਾ ਮਕਬੂਜ਼ਾ ਕਬਜ਼ਾ ਹੈ ਤੇ ਇੱਥੇ ਪਹਿਲਾ ਵੀ 5 ਦੁਕਾਨਾਂ ਬਣੀਆਂ ਹੋਈਆਂ ਹਨ ਤੇ ਐਸ.ਜੀ.ਪੀ.ਸੀ ਆਪਣੀ ਜਮੀਨ 'ਤੇ ਕੋਈ ਵੀ ਕਾਰਜ ਕਰ ਸਕਦੀ ਹੈ | ਈ.ਓ. ਨਗਰ ਕੌਂਸਲ ਹਰਿਆਣਾ ਵੱਲੋਂ ਜਿਹੜੇ ਵੀ ਨੋਟਿਸ ਦਿੱਤੇ ਗਏ ਹਨ ਉਨ੍ਹਾਂ ਦਾ ਜੁਆਬ ਦਿੱਤਾ ਗਿਆ ਤੇ ਈ.ਓ. ਹਰਿਆਣਾ ਦੇ ਆਦੇਸ਼ਾਂ 'ਤੇ 30 ਨਵੰਬਰ 2025 ਨੂੰ ਦੁਕਾਨਾਂ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਾਬਕਾ ਪਿ੍ੰਸੀਪਲ ਹਰਜਿੰਦਰ ਸਿੰਘ ਨੂੰ ਐਸ.ਜੀ.ਪੀ.ਸੀ ਸ੍ਰੀ ਅੰਮਿ੍ਤਸਰ ਵੱਲੋਂ ਆਨਰੇਰੀ ਸਲਾਹਕਾਰ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਚੌਲਾਂਗ ਖੇਤਰ ਨਾਲ ਸੰਬੰਧਿਤ ਚੋਰੀ ਦੇ ਦਰਜ਼ਨਾਂ ਮੋਟਰਸਾਈਕਲ ਪੁਲਿਸ ਵਲੋਂ ਬਰਾਮਦ ਅਗਲੀ ਖ਼ਬਰ 69ਵੀਆਂ ਨੈਸ਼ਨਲ ਖੇਡਾਂ 'ਚ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਨੰਦਾਚੌਰ ਦੇ ਵਿਦਿਆਰਥੀ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।