17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ <br/>

ਅਜੀਤ ਡੈਸਕ 07-12-2025
ਗੜ੍ਹਸ਼ੰਕਰ, 6 ਦਸੰਬਰ (ਧਾਲੀਵਾਲ)-ਪੈਨਸ਼ਨਰ ਐਸੋਸੀਏਸ਼ਨ ਮੰਡਲ ਗੜ੍ਹਸ਼ੰਕਰ ਵੱਲੋਂ ਇੰਜੀਨੀਅਰ ਕਮਲ ਦੇਵ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਕਰਕੇ ਸਰਕਾਰ ਦੇ ਫ਼ੈਸਲਿਆਂ ਦਾ ਵਿਰੋਧ ਕੀਤਾ ਗਿਆ | ਮੀਟਿੰਗ ਵਿਚ ਸਰਕਲ ਨਵਾਂਸ਼ਹਿਰ ਸਕੱਤਰ ਅਸ਼ਵਨੀ ਕੁਮਾਰ, ਸਰਕਲ ਪ੍ਰੈੱਸ ਸਕੱਤਰ ਜਗਦੀਸ਼ ਚੰਦਰ, ਮੰਡਲ ਗੜ੍ਹਸ਼ੰਕਰ ਤੋਂ ਆਗੂ ਬਲਵੀਰ ਸਿੰਘ ਬਗਵਾਈਾ, ਰਾਮ ਪਾਲ ਬਗਵਾਈਾ, ਸੁਰਜੀਤ ਸਿੰਘ ਚਰਾਨ, ਹਰਪਾਲ ਸਿੰਘ ਗਿੱਲ, ਭਜਨ ਸਿੰਘ ਭੌਰ, ਇਕਬਾਲ ਸਿੰਘ, ਇੰਜ. ਸੁਰਜੀਤ ਸਿੰਘ, ਜਗਦੀਸ਼ ਰਾਏ, ਸਵਰਨ ਸਿੰਘ, ਮੂਲ ਰਾਜ ਸ਼ਰਮਾ ਨੇ ਸੰਬੋਧਨ ਕਰਦਿਆਂ ਬਿਜਲੀ ਬਿੱਲ 2025 ਦੀ ਤਜਵੀਜ਼ ਰੱਦ ਕਰਨ, ਬਿਜਲੀ ਵਿਭਾਗ ਦਾ ਪੁਰਾਣਾ ਸਰੂਪ ਬਹਾਲ ਕਰਨ, ਬਿਜਲੀ ਵਿਭਾਗ ਦੀਆਂ ਸਰਕਾਰੀ ਜ਼ਮੀਨਾਂ ਵੇਚਣ ਦੇ ਫ਼ੈਸਲੇ ਦੀ ਤਜਵੀਜ਼ ਰੱਦ ਕਰਨ ਦੀ ਮੰਗ ਕੀਤੀ | ਬੁਲਾਰਿਆਂ ਨੇ ਕਿਰਤੀ ਵਰਗ ਦੇ 44 ਲੇਬਰ ਕਾਨੂੰਨ ਰੱਦ ਕਰਨ, ਚਾਰ ਲੇਬਰ ਕੋਡ ਰੱਦ ਕਰਨ, ਬਕਾਇਆ 16 ਫ਼ੀਸਦੀ ਤੁਰੰਤ ਜਾਰੀ ਕਰਨ, 1-1-2016 ਤੋਂ ਪਹਿਲਾ ਰਿਟਾਇਰਡ ਪੈਨਸ਼ਨਰਾਂ ਦੇ ਸਕੇਲ 2.59 ਗੁਣਾਂਕ ਨਾਲ ਸੋਧੇ ਜਾਣ ਅਤੇ ਪੈਨਸ਼ਨਰਾਂ ਨੂੰ ਬਿਜਲੀ ਵਰਤੋਂ ਵਿਚ ਰਿਆਇਤ ਦੇਣ ਦੀ ਮੰਗ ਕੀਤੀ | 8 ਦਸੰਬਰ ਦੇ ਕਿਸਾਨ ਜਥੇਬੰਦੀਆਂ ਦੇ ਪ੍ਰੋਗਰਾਮ ਵਿਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ | ਇਸ ਮੌਕੇ ਸਟੇਜ ਦੀ ਕਾਰਵਾਈ ਬਲਵੀਰ ਸਿੰਘ ਰਾਣਾ ਵੱਲੋਂ ਚਲਾਈ ਗਈ |

ਪਿਛਲੀ ਖ਼ਬਰ ਗੜ੍ਹਸ਼ੰਕਰ 'ਚ ਟ੍ਰੈਫਿਕ ਸਮੱਸਿਆ ਕਾਰਨ ਲੋਕ ਘੰਟਿਆਂਬੱਧੀ ਜਾਮ 'ਚ ਫਸੇ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਫ਼ਰੰਟ ਅਕਾਲੀ ਦਲ (ਪੁਨਰ ਸੁਰਜੀਤ) ਦਾ ਦੇਵੇਗਾ ਸਾਥ-ਫੁਗਲਾਣਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।