17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਨੈਸ਼ਨਲ ਵੇਟਲਿਫਟਿੰਗ ਮੁਕਾਬਲਿਆਂ 'ਚ ਜੇਤੂਆਂ ਦਾ ਸਨਮਾਨ <br/>

ਅਜੀਤ ਡੈਸਕ 07-12-2025
ਅੱਡਾ ਸਰਾਂ, 6 ਦਸੰਬਰ (ਮਸੀਤੀ)-ਸਰਕਾਰੀ ਹਾਈ ਸਕੂਲ ਦੇਹਰੀਵਾਲ ਦੇ ਵੇਟਲਿਫਟਿੰਗ ਸੈਂਟਰ ਵਿਚ 69ਵੀਆਂ ਨੈਸ਼ਨਲ ਸਕੂਲ ਖੇਡਾਂ ਵੇਟਲਿਫਟਿੰਗ ਅੰਡਰ-17 ਵਿਚ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ | ਅਰੁਣਾਚਲ ਪ੍ਰਦੇਸ਼ ਵਿਚ ਹੋਏ ਇਨ੍ਹਾਂ ਮੁਕਾਬਲਿਆਂ ਵਿਚ ਕਾਂਸੇ ਦਾ ਮੈਡਲ ਹਾਸਲ ਕਰਨ ਵਾਲੇ ਸੈਂਟਰ ਦੇ ਖਿਡਾਰੀ ਮਨਤੇਜ ਭਿੰਡਰ ਅਤੇ ਇੰਚਾਰਜ ਕੋਚ ਬਲਜਿੰਦਰ ਸਿੰਘ ਭਿੰਡਰ ਦਾ ਪਿੰਡ ਪਹੁੰਚਣ 'ਤੇ ਜੇਤੂ ਮਾਰਚ ਦੇ ਰੂਪ ਵਿਚ ਢੋਲ ਦੀ ਥਾਪ ਵਿਚ ਸਵਾਗਤ ਕੀਤਾ ਗਿਆ | ਸਰਪ੍ਰਸਤ ਹਰਦੀਪ ਸਿੰਘ ਬੀਰਮਪੁਰ ਦੀ ਅਗਵਾਈ ਵਿਚ ਹੋਏ ਸਮਾਗਮ ਦੌਰਾਨ ਪੰਚਾਇਤ, ਖੇਡ ਪ੍ਰਮੋਟਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਸਨਮਾਨ ਕੀਤਾ | ਇਸ ਮੌਕੇ ਪੰਜਾਬ ਟੀਮ ਦੇ ਇੰਚਾਰਜ ਭਿੰਡਰ ਨੇ ਦੱਸਿਆ ਕਿ ਕੌਮੀ ਖੇਡ ਮੁਕਾਬਲਿਆਂ ਵਿਚ ਭਿੰਡਰ ਦੇ ਨਾਲ ਨਾਲ ਰੋਨਿਸ਼ ਅਤੇ ਸਮਾਈਲ ਸ਼ਰਮਾ ਨੇ ਗੋਲਡ ਮੈਡਲ ਜਿੱਤਿਆ ਅਤੇ ਜਸ਼ਨਪ੍ਰੀਤ ਸਿੰਘ ਨੇ ਸਿਲਵਰ ਮੈਡਲ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਪੰਜਾਬ ਦੀ ਟੀਮ ਨੇ ਓਵਰਆਲ ਟਰਾਫ਼ੀ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਦੇਹਰੀਵਾਲ ਸੈਂਟਰ ਦੀ ਸਮੂਹ ਟੀਮ ਅਤੇ ਕੋਚ ਭਿੰਡਰ ਦੀ ਸ਼ਲਾਘਾ ਕਰਦੇ ਹੋਏ ਆਖਿਆ ਕਿ ਸੈਂਟਰ ਨੇ ਬੇਹੱਦ ਘੱਟ ਅਰਸੇ ਵਿਚ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ ਹੈ | ਇਸ ਮੌਕੇ ਡੀ. ਐੱਸ.ਪੀ.ਪਰਮਜੀਤ ਸਿੰਘ, ਡਾ.ਦਵਿੰਦਰ ਸਿੰਘ, ਨੰਬਰਦਾਰ ਤੀਰਥ ਸਿੰਘ, ਮਨਦੀਪ ਲਿੱਤਰ, ਨੰਬਰਦਾਰ ਉਂਕਾਰ ਸਿੰਘ, ਉਪਕਾਰ ਸਿੰਘ,ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਮਨੀ, ਸਨੀ, ਸ਼ਿੰਦਰਪਾਲ ਮੱਲ੍ਹੀ, ਗਗਨਦੀਪ ਸਿੰਘ, ਰਮਨਦੀਪ ਸਿੰਘ ਹੇਅਰ, ਅਰਚਨਾ, ਇੰਦਰਜੀਤ ਕੌਰ, ਬਲਜੀਤ ਕੌਰ, ਰਵਜੋਤ ਕੌਰ, ਅੰਮਿ੍ਤਪਾਲ ਸਿੰਘ, ਗੁਰਦੀਪ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਫ਼ਰੰਟ ਅਕਾਲੀ ਦਲ (ਪੁਨਰ ਸੁਰਜੀਤ) ਦਾ ਦੇਵੇਗਾ ਸਾਥ-ਫੁਗਲਾਣਾ <br/> ਅਗਲੀ ਖ਼ਬਰ ਪਾਬਲਾ ਵਲੋਂ 'ਆਪ' ਅਹੁਦੇਦਾਰਾਂ ਤੇ ਵਰਕਰਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।