ਮਾਹਿਲਪੁਰ, 2 ਦਸੰਬਰ (ਰਜਿੰਦਰ ਸਿੰਘ)-ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਮੀਤ ਪ੍ਰਧਾਨ ਤੇ ਲੋਟਸ ਸਕੂਲ ਦੇ ਪਿ੍ੰ. ਰੁਪਿੰਦਰਜੋਤ ਸਿੰਘ ਬੱਬੂ ਦੇ ਵੱਡੇ ਭੈਣ ਤੇ ਸਮਾਜ ਸੇਵੀ ਜੇ.ਈ. ਰਵਿੰਦਰ ਸਿੰਘ ਦੀ ਪਤਨੀ ਵਿਸ਼ਵ ਨਿਰਮਾਣ ਕੌਰ ਦਾ ਪਿਛਲੇ ਦਾ ਦਿਨ ਪਹਿਲੀ ਦਿਹਾਂਤ ਹੋ ਜਾਣ 'ਤੇ ਉਨ੍ਹਾਂ ਨੂੰ ਬਹੁਤ ਵੱਡਾ ਸਦਮਾ ਪਹੁੰਚਿਆ | ਵਿਸ਼ਵ ਨਿਰਮਾਣ ਕੌਰ ਦਾ ਅੰਤਿਮ ਸੰਸਕਾਰ 4 ਦਸੰਬਰ ਨੂੰ ਮਾਹਿਲਪੁਰ ਵਿਖੇ 12 ਵਜੇ ਦੇ ਕਰੀਬ ਕੀਤਾ ਜਾਵੇਗਾ | ਇਸ ਦੁੱਖ ਦੀ ਘੜੀ 'ਚ ਪੰਜਾਬੀ ਸਾਹਿਤ ਸਭਾ ਮਾਹਿਲਪੁਰ ਦੇ ਪ੍ਰਧਾਨ ਸੁਰਿੰਦਰ ਪਾਲ ਸਿੰਘ ਪ੍ਰਦੇਸੀ, ਪ੍ਰੋ. ਅਪਿੰਦਰ ਸਿੰਘ ਮਾਹਿਲਪੁਰੀ, ਪਿ੍ੰਸੀਪਲ ਡਾ.ਪਰਵਿੰਦਰ ਸਿੰਘ, ਰਜਿੰਦਰ ਸਿੰਘ ਫਲੋਰਾ ਇੰਗਲੈਂਡ, ਮਾ. ਜਗਜੀਤ ਸਿੰਘ ਗਣੇਸ਼ਪੁਰ, ਹਰਵੇਲ ਸਿੰਘ ਸੈਣੀ, ਲੈਕ.ਰਘਵੀਰ ਸਿੰਘ ਕਲੋਆ, ਗੁਰਨਾਮ ਸਿੰਘ ਬੈਂਸ, ਜਥੇਦਾਰ ਹਰਬੰਸ ਸਿੰਘ ਸਰਹਾਲਾ, ਸੁਰਜੀਤ ਸਿੰਘ ਖ਼ਾਨਪੁਰੀ, ਪ੍ਰੋ. ਜੇ.ਬੀ. ਸੇਖੋਂ ਤੇ ਹੋਰ ਵਿੱਦਿਅਕ, ਧਾਰਮਿਕ, ਰਾਜਨੀਤਿਕ, ਪੋਲੀਟੀਕਲ ਤੇ ਹੋਰ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਦੁੱਖ ਸਾਂਝਾ ਕੀਤਾ ਗਿਆ |