ਹੁਸ਼ਿਆਰਪੁਰ, 2 ਦਸੰਬਰ (ਬਲਜਿੰਦਰਪਾਲ ਸਿੰਘ)-ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਵਿਸ਼ਵ ਏਡਜ਼ ਦਿਵਸ ਮੌਕੇ ਅਸ਼ੋਕ ਪੁਰੀ ਦਾ ਲਿਖਿਆ ਅਤੇ ਨਿਰਦੇਸ਼ਕ ਨੁਕੜ ਨਾਟਕ 'ਕਾਗਾ' ਡੀ.ਏ.ਵੀ ਅਤੇ ਬੀ.ਐੱਡ ਕਾਲਜ ਵਿਖੇ ਖੇਡਿਆ ਗਿਆ | ਇਸ ਦੌਰਾਨ ਡੀ.ਏ.ਵੀ ਕਾਲਜ ਦੇ ਪਿ੍ੰਸੀਪਲ ਡਾ. ਵਿਦੀ ਭੱਲਾ ਅਤੇ ਸਕੂਲ ਪਿ੍ੰਸੀਪਲ ਰਾਧਿਕਾ ਰਤਨ ਵਿਸ਼ੇਸ਼ ਤੌਰ 'ਤੇ ਹਾਜਰ ਹੋਏ | ਨੁਕੜ ਨਾਟਕ ਕਾਗਾ ਦੀ ਕਹਾਣੀ ਸਮਾਜ ਨੂੰ ਜਾਗਰੂਕ ਕਰਦੇ ਨਾਟਕਕਾਰ ਅਸ਼ੋਕ ਪੁਰੀ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਹੈ ਕਿ ਨਾਕੋ ਦੇ ਅਨੁਸਾਰ ਪੰਜਾਬ ਵਿਚ ਹੁਣ ਤੱਕ 1 ਲੱਖ 10 ਹਜਾਰ ਤੋਂ ਵੱਧ ਅਤੇ ਭਾਰਤ ਵਿੱਚ 3.14 ਮੀਲੀਅਨ ਲੋਕ ਏਡਜ ਤੋਂ ਪ੍ਰਭਾਵਿਤ ਹਨ | ਨਾਟਕ ਵਿੱਚ ਕਾਗਾ (ਅਸ਼ੋਕ ਪੁਰੀ) ਐਸ. ਕਾਗਾ ਅਤੇ ਬੀ.ਕਾਗਾ ਕ੍ਰਮਵਾਰ ਵਿਵੇਕ ਹਾਸ਼ਿਰ ਭੂੰਗਾ ਅਤੇ ਅੰਮਿ੍ਤ ਲਾਲ ਦੇ ਨਾਲ ਗੁਰਮੇਲ ਧਾਲੀਵਾਲ ਨੇ ਸਰਪੰਚ ਦਾ ਕਿਰਦਾਰ ਬਾਖੁਬੀ ਨਿਭਾਇਆ | ਇਸ ਨਾਟਕ ਦਾ ਪਿੱਠ ਵਰਤੀ ਸੰਗੀਤ ਅਤੇ ਗਾਇਨ ਕੁਲਦੀਪ ਮਾਹੀ ਅਤੇ ਸੁੱਖਵਿੰਦਰ ਪਾਲ ਨੇ ਦਿੱਤਾ | ਇਸ ਮੌਕੇ ਤੇ ਡੀ.ਏ.ਵੀ ਕਾਲਜ ਦੇ ਪਿ੍ੰਸੀਪਲ ਡਾ. ਵਿਦੀ ਭੱਲਾ ਨੇ ਅਸ਼ੋਕ ਪੁਰੀ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਤਰ੍ਹਾਂ ਦੇ ਸਾਰਥਕ ਪ੍ਰੋਗਰਾਮ ਕਰਨ ਲਈ ਮੁਬਾਰਕਬਾਦ ਦਿੱਤੀ |