19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਨਰਸਿੰਗਜ਼ ਇੰਪਲਾਈਜ਼ ਐਸੋਸੀਏਸ਼ਨ ਵਲੋਂ ਰੋਸ ਰੈਲੀ 26 ਨੂੰ <br/>

ਅਜੀਤ ਡੈਸਕ 22-11-2025
ਸ਼ਾਮਚੁਰਾਸੀ, 21 ਨਵੰਬਰ (ਗੁਰਮੀਤ ਸਿੰਘ ਖ਼ਾਨਪੁਰੀ)-ਨਰਸਿੰਗਜ਼ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਵੱਲੋਂ ਉਨਾਂ ਦੀ ਤਨਖ਼ਾਹ ਦੀ ਬਕਾਇਦਗੀ ਅਤੇ ਪੱਕਿਆਂ ਕਰਨ ਸਬੰਧੀ ਕਈ ਹੋਰ ਮੰਗਾਂ ਨੂੰ ਲੰਬੇ ਸਮੇਂ ਤੋਂ ਨਾ ਮੰਨਣ ਤੇ ਰੋਸ ਵਜੋਂ ਜਥੇਬੰਦੀ ਦੇ ਮੈਂਬਰਾਂ ਨੇ ਸ਼ਾਮਚੁਰਾਸੀ ਦੇ ਐਸ.ਐਮ.ਓ. ਡਾ. ਜਤਿੰਦਰ ਸਿੰਘ ਗਿੱਲ ਨੂੰ 26 ਨਵੰਬਰ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਤੇ ਰੋਸ ਰੈਲੀ ਕਰਨ ਦੇ ਨੋਟਿਸ ਦਾ ਹਵਾਲਾ ਦਿੰਦੇ ਹੋਏ ਕਮਿਊਨਿਟੀ ਹੈਲਥ ਸੈਂਟਰ ਸ਼ਾਮਚੁਰਾਸੀ ਵਿਚ ਕਾਰਜ ਸ਼ੀਲ ਜਥੇਬੰਦੀ ਦੀ ਪ੍ਰਤੀਨਿਧ ਮੈਡਮ ਮੋਨੂੰ ਦੇਵੀ ਨੇ ਕਿਹਾ ਕਿ ਸਰਕਾਰ ਨੇ ਠੇਕੇ 'ਤੇ ਕੰਮ ਕਰ ਰਹੀਆਂ ਨਰਸਾਂ ਨੂੰ 19 ਸਾਲ ਦੀ ਸੇਵਾ ਦੇ ਉਪਰੰਤ ਵੀ ਨਾ ਤਾਂ ਪੱਕਾ ਕੀਤਾ ਗਿਆ ਤੇ ਨਾ ਹੀ ਕੋਰਟ ਵੱਲੋਂ 'ਬਰਾਬਰ ਕੰਮ ਤੇ ਬਰਾਬਰ ਤਨਖ਼ਾਹ' ਦਾ ਜਿੱਤਿਆ ਕੇਸ ਲਾਗੂ ਕੀਤਾ ਹੈ | ਇਸੇ ਹੀ ਤਰਾਂ ਤਨਖ਼ਾਹ ਦੀ ਬਕਾਇਦਗੀ ਵੀ ਨਹੀਂ ਹੋਈ | ਉਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਉਨਾਂ ਦੀ ਇੰਨੀ ਲੰਬੀ ਸੇਵਾ ਕਾਲ ਹੋਣ ਤੇ ਪੱਕਾ ਅਤੇ ਉਨਾਂ ਦੀ ਤਨਖ਼ਾਹ ਰੈਗੂਲਰ ਕੀਤੀ ਜਾਵੇ ਅਤੇ ਬਰਾਬਰ ਕੰਮ ਬਰਾਬਰ ਤਨਖ਼ਾਹ ਦਾ ਫ਼ਾਰਮੂਲਾ ਲਾਗੂ ਕੀਤਾ ਜਾਵੇ | ਇਸ ਮੌਕੇ ਇਸ ਹੋਰਨਾਂ ਤੋਂ ਇਲਾਵਾ ਸਟਾਫ਼ ਨਰਸ ਜਗੀਰ ਕੌਰ, ਸੰਦੀਪ ਕੌਰ ਤੇ ਇੰਦਰਜੀਤ ਕੌਰ ਵੀ ਸ਼ਾਮਿਲ ਸਨ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ – ਜਸਵਿੰਦਰ ਬਿੱਟੂ <br/> ਅਗਲੀ ਖ਼ਬਰ ਵਿਧਾਇਕ ਘੁੰਮਣ ਦੀ ਅਗਵਾਈ ਹੇਠ ਦਸੂਹਾ ਵਿਖੇ ਸ਼ਾਨਦਾਰ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।