20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਵਿਧਾਇਕ ਰਾਜਾ ਗਿੱਲ ਵਲੋਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 4.36 ਕਰੋੜ ਦੇ ਚੈੱਕ ਭੇਟ <br/>

ਅਜੀਤ ਡੈਸਕ 21-11-2025
ਗੜ੍ਹਦੀਵਾਲਾ, 20 ਨਵੰਬਰ (ਚੱਗਰ)-ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਕਸਬਾ ਗੜ੍ਹਦੀਵਾਲਾ ਦੇ ਵੱਖ-ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਲਈ 4.36 ਕਰੋੜ ਰੁਪਏ ਦੀ ਰਾਸ਼ੀ ਅਤੇ 29 ਲਾਭਪਾਤਰੀਆਂ ਨੂੰ ਕੱਚੇ ਮਕਾਨਾਂ ਦੇ ਫ਼ੰਡ ਜਾਰੀ ਕੀਤੇ | ਇਸ ਮੌਕੇ ਉਨ੍ਹਾਂ ਅਪੀਲ ਕੀਤੀ ਕਿ ਵਿਕਾਸ ਲਈ ਜਾਰੀ ਕੀਤੇ ਗਏ ਇਹ ਫ਼ੰਡ ਪੂਰੇ ਪਾਰਦਰਸ਼ੀ ਤਰੀਕੇ ਨਾਲ ਖ਼ਰਚ ਕੀਤੇ ਜਾਣ ਅਤੇ ਕੁਆਲਿਟੀ ਦੇ ਪੱਖ ਤੋਂ ਕੋਈ ਸਮਝੌਤਾ ਨਾ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਲਈ ਦਿਨ-ਰਾਤ ਮਿਹਨਤ ਕੀਤੀ ਜਾ ਰਹੀ ਹੈ | ਇਸ ਮੌਕੇ ਏ.ਪੀ.ਓ. ਮੈਡਮ ਊਸ਼ਾ, ਸੈਕਟਰੀ ਗੁਰਜੀਤ ਸਿੰਘ, ਸੈਕਟਰੀ ਸੁਰਿੰਦਰ ਸਿੰਘ, ਸੈਕਟਰੀ ਗੁਰਪ੍ਰੀਤ ਸਿੰਘ, ਸੈਕਟਰੀ ਗੁਰਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਚੌਧਰੀ ਰਾਜਵਿੰਦਰ ਸਿੰਘ ਰਾਜਾ, ਹਲਕਾ ਸੰਗਠਨ ਇੰਚਾਰਜ ਕੇਸ਼ਵ ਸਿੰਘ ਸੈਣੀ, ਬਲਾਕ ਇੰਚਾਰਜ ਅੰਕੁਸ਼ ਪੰਡਿਤ, ਨੰਬਰਦਾਰ ਰਛਪਾਲ ਸਿੰਘ ਸਹੋਤਾ, ਹਲਕਾ ਇੰਚਾਰਜ ਐਸ.ਸੀ. ਵਿੰਗ ਕੁਲਦੀਪ ਕੁਮਾਰ ਮਿੰਟੂ, ਕੈਪਟਨ ਤਰਸੇਮ ਸਿੰਘ, ਨਰਿੰਦਰ ਸਿੰਘ ਸੇਖਾਂ, ਰੂਪ ਲਾਲ, ਹਰਜੀਤ ਸਿੰਘ ਭਾਟੀਆ, ਲਖਵੀਰ ਸਿੰਘ ਬਡਿਆਲ (ਸਾਰੇ ਬਲਾਕ ਪ੍ਰਧਾਨ), ਸਰਪੰਚ ਮਨਦੀਪ ਕੁਮਾਰ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਜਸਪਾਲ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਸੰਦੀਪ ਸੰਜੇ, ਕਰਨ ਸਿੰਘ, ਸੁਖਵਿੰਦਰ ਸਿੰਘ, ਨੰਬਰਦਾਰ ਮਨਿੰਦਰਪਾਲ ਸਿੰਘ, ਸੁਖਵੀਰ ਸਿੰਘ ਬਡਿਆਲ, ਅਵਤਾਰ ਸਿੰਘ, ਮੁਨੀਸ਼ ਕੁਮਾਰ, ਸਰੂਪ ਲਾਲ ਮਨਹੋਤਾ, ਕਮਲਜੀਤ ਸਿੰਘ ਮਨੀ, ਭਵਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡਾਂ ਦੇ ਪੰਚ/ਸਰਪੰਚ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੇਵਾ ਸੁਸਾਇਟੀ ਵਲੋਂ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਅਗਲੀ ਖ਼ਬਰ ਸੋਰਵ ਮਿਨਹਾਸ ਬਿੱਲਾ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।