ਮੁਕੇਰੀਆਂ, 7 ਨਵੰਬਰ (ਰਾਮਗੜ੍ਹੀਆ)-ਬੀਬੀ ਸਤਵੰਤ ਕੌਰ ਪਬਲਿਕ ਸਕੂਲ ਵਿਚ ਜਾਦੂ ਦਾ ਸ਼ੋਅ ਦਿਖਾਇਆ ਗਿਆ | ਜਾਦੂਗਰ ਨੇ ਆਪਣੇ ਜਾਦੂ ਨਾਲ ਬੱਚਿਆਂ ਦਾ ਮਨੋਰੰਜਨ ਕੀਤਾ | ਜਾਦੂਗਰ ਦਾ ਸ਼ੋਅ ਦੇਖਣ ਲਈ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਵੀ ਆ ਕੇ ਜਾਦੂਗਰ ਦੇ ਸ਼ੋਅ ਦਾ ਅਨੰਦ ਮਾਣਿਆ | ਇਸ ਮੌਕੇ 'ਤੇ ਸਕੂਲ ਦੇ ਡਾਇਰੈਕਟਰ ਸ੍ਰੀਮਤੀ ਜਸਵਿੰਦਰ ਕੌਰ ਨੇ ਬੱਚਿਆਂ ਨੂੰ ਦੱਸਿਆ ਕਿ ਜਾਦੂ ਕਰਨਾ ਇਕ ਹੱਥ ਦੀ ਸਫ਼ਾਈ ਦੀ ਕਰਾਮਾਤ ਹੈ, ਜਿਸ ਨੂੰ ਸਮਝਣ ਤੇ ਸਿੱਖਣ ਦੀ ਲੋੜ ਹੈ | ਇਸ ਮੌਕੇ 'ਤੇ ਪਿ੍ੰ. ਨੀਰਜ ਨੇ ਸ਼ੋਅ ਦੇਖਣ ਲਈ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਧੰਨਵਾਦ ਕੀਤਾ | ਜਾਦੂ ਦੇ ਸ਼ੋਅ ਦਾ ਅਨੰਦ ਸਕੂਲ ਦੇ ਸਮੂਹ ਸਟਾਫ਼ ਨੇ ਵੀ ਮਾਣਿਆ |