29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਭੰਗਾਲਾ ਵਿਖੇ ਟ੍ਰੈਫਿਕ ਲਾਈਟਾਂ ਤੇ ਪੱਕਾ ਬੱਸ ਅੱਡਾ ਬਣਾਉਣ ਦੀ ਮੰਗ ਨੇ ਫੜਿਆ ਜ਼ੋਰ

ਅਜੀਤ ਡੈਸਕ 19-10-2025
ਭੰਗਾਲਾ, 18 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਕਸਬਾ ਭੰਗਾਲਾ ਦੇ ਬੱਸ ਅੱਡੇ 'ਤੇ ਕੋਈ ਟ੍ਰੈਫਿਕ ਲਾਈਟਾਂ ਨਾ ਹੋਣ ਕਰਕੇ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਹੈ | ਇਸ ਮੌਕੇ ਇਲਾਕਾ ਨਿਵਾਸੀ ਮੁਹਤਬਰਾਂ ਨੇ ਦੱਸਿਆ ਕਿ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਜਦੋਂ ਲੋਕ ਬੱਸ ਅੱਡਾ ਭੰਗਾਲਾ ਤੋਂ ਇੱਧਰ-ਉੱਧਰ ਜਾਂਦੇ ਹਨ ਤਾਂ ਸੈਂਟਰ 'ਚ ਰੁਕਣ ਲਈ ਪੂਰਾ ਜਗ੍ਹਾਂ ਨਹੀਂ ਮਿਲਦੀ, ਜਿਸ ਕਰ ਕੇ ਉਹ ਜਲਦੀ 'ਚ ਸੜਕ ਪਾਰ ਕਰਦੇ ਹਨ ਤੇ ਉਹ ਕਿਸੇ ਨਾ ਕਿਸੇ ਗੱਡੀ ਮੋਟਰ ਦੀ ਲਪੇਟ 'ਚ ਆ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਗੰਭੀਰ ਸੱਟਾਂ ਚੋਟਾਂ ਲੱਗ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਭੰਗਾਲਾ ਵਿਖੇ ਪੱਕਾ ਬੱਸ ਅੱਡਾ ਨਹੀਂ ਹੈ, ਜਿਸ ਨਾਲ ਬੱਸਾਂ ਵਾਲੇ ਠੀਕ ਥਾਂ 'ਤੇ ਬੱਸ ਨਹੀਂ ਰੋਕਦੇ ਤੇ ਕਈ ਵਾਰ ਗੰਭੀਰ ਹਾਦਸੇ ਹੋਏ ਹਨ, ਜਿਸ 'ਚ ਸਵਾਰੀਆਂ ਨੇ ਆਪਣੀਆਂ ਜਾਨਾਂ ਵੀ ਗਵਾਈਆਂ ਹਨ | ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਭੰਗਾਲਾ ਬੱਸ ਅੱਡਾ ਵਿਖੇ ਇਕ ਤਾਂ ਟ੍ਰੈਫਿਕ ਲਾਈਟਾਂ ਲਗਾਈਆ ਜਾਵੇ ਅਤੇ ਦੂਜਾ ਪੱਕਾ ਬੱਸ ਅੱਡਾ ਬਣਾਇਆ ਜਾਵੇੇ |
ਪਿਛਲੀ ਖ਼ਬਰ ਜੀ. ਟੀ. ਬੀ. ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਦੇ ਬੀ. ਸੀ. ਏ. ਸਮੈਸਟਰ ਦੂਜੇ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਨੇ ਗੁਰਮਤਿ ਮੁਕਾਬਲਿਆਂ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।