30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜ੍ਹੀਆਂ (ਮੁਕੇਰੀਆਂ) ਵਿਚ ਦੀਵਾਲੀ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 19-10-2025
ਮੁਕੇਰੀਆਂ, 18 ਅਕਤੂਬਰ (ਰਾਮਗੜ੍ਹੀਆ)-ਸਪਰਿੰਗਡੇਲਜ਼ ਪਬਲਿਕ ਸਕੂਲ ਗਾਲੜ੍ਹੀਆਂ (ਮੁਕੇਰੀਆਂ) 'ਚ ਦੀਵਾਲੀ ਦਾ ਤਿਉਹਾਰ ਸਕੂਲ ਦੇ ਚੇਅਰਮੈਨ ਡਾ. ਜੇ. ਐਸ. ਮਨਹਾਸ ਤੇ ਪਿ੍ੰਸੀਪਲ ਡਾ. ਪੂਨਮ ਮਹਿਤਾ ਦੀ ਅਗਵਾਈ ਹੇਠ ਮਨਾਇਆ | ਇਸ ਮੌਕੇ ਸਕੂਲ 'ਚ ਰੰਗੋਲੀ ਪ੍ਰਤੀਯੋਗਿਤਾ ਕਰਵਾਈ ਗਈ, ਜਿਸ 'ਚ ਗਾਂਧੀ ਹਾਊਸ, ਆਰ. ਕੇ. ਹਾਊਸ, ਟੈਗੋਰ ਹਾਊਸ ਤੇ ਨਹਿਰੂ ਹਾਊਸ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ | ਬੱਚਿਆਂ ਨੇ ਬਹੁਤ ਸੁੰਦਰ ਰੰਗੋਲੀਆਂ ਬਣਾ ਕੇ ਸਕੂਲ ਦਾ ਕੋਨਾ ਕੋਨਾ ਸਜਾਇਆ | ਪ੍ਰਤੀਯੋਗਿਤਾ 'ਚ ਨਹਿਰੂ ਹਾਊਸ ਨੇ ਪਹਿਲਾ, ਆਰ. ਕੇ. ਹਾਊਸ ਨੇ ਦੂਸਰਾ ਤੇ ਗਾਂਧੀ ਹਾਊਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਜੇਤੂ ਵਿਦਿਆਰਥੀਆਂ ਨੂੰ ਚੇਅਰਮੈਨ ਸਰ ਤੇ ਪਿ੍ੰਸੀਪਲ ਮੈਡਮ ਵਲੋਂ ਵਧਾਈ ਦਿੱਤੀ ਗਈ ਤੇ ਇਸ ਤਰ੍ਹਾਂ ਹੋਰ ਮੁਕਾਬਲਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤੇ ਨਾਲ ਹੀ ਸਕੂਲ ਦੇ ਚੇਅਰਮੈਨ ਸਰ ਵਲੋਂ ਸਮੂਹ ਸਟਾਫ ਤੇ ਬੱਚਿਆਂ ਨੂੰ ਉਪਹਾਰ ਤੇ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ |
ਪਿਛਲੀ ਖ਼ਬਰ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਰਸੋਈ ਹੁਨਰ ਦਾ ਕੀਤਾ ਪ੍ਰਦਰਸ਼ਨ ਅਗਲੀ ਖ਼ਬਰ ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।