30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਐਨ. ਡੀ. ਏ. ਪੰਜਾਬ ਟਾਪਰ ਸਹਿਜਲਦੀਪ ਕੌਰ ਦਾ ਪਿੰਡ ਪਹੁੰਚਣ 'ਤੇ ਸਵਾਗਤ

ਅਜੀਤ ਡੈਸਕ 19-10-2025
ਅੱਡਾ ਸਰਾਂ, 18 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਪਿੰਡ ਚੌਟਾਲਾ ਵਾਸੀ ਸਹਿਜਲਦੀਪ ਕੌਰ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨ. ਡੀ. ਏ.) ਦੀ ਮੈਰਿਟ ਸੂਚੀ 'ਚ 13ਵਾਂ ਰੈਂਕ ਪ੍ਰਾਪਤ ਕੀਤਾ ਹੈ ਤੇ ਪੰਜਾਬ 'ਚੋਂ ਟਾਪ ਕੀਤਾ ਹੈ | ਇਸ ਦੌਰਾਨ ਸਹਿਜਲਦੀਪ ਦੇ ਗ੍ਰਹਿ ਵਿਖੇ ਪਹੁੰਚ ਕੇ ਉਸ ਦੇ ਪਿਤਾ ਜਗਦੇਵ ਸਿੰਘ ਤੇ ਮਾਤਾ ਪਰਵਿੰਦਰ ਕੌਰ ਨੂੰ ਸਨਮਾਨਿਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਮਚੁਰਾਸੀ ਇੰਚਾਰਜ ਸੰਦੀਪ ਸਿੰਘ ਸੀਕਰੀ ਨੇ ਆਖਿਆ ਕਿ ਸਹਿਜਲਦੀਪ ਪਿੰਡ ਦਾ ਮਾਣ ਹੈ ਤੇ ਉਹ ਅਣਗਿਣਤ ਪੇਂਡੂ ਕੁੜੀਆਂ ਲਈ ਉਮੀਦ ਦਾ ਪ੍ਰਤੀਕ ਬਣ ਗਈ ਹੈ | ਇਸ ਮੌਕੇ ਸਹਿਜਲਦੀਪ ਦੇ ਮਾਤਾ ਪਿਤਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ, ਉਸ ਨੇ ਸਵੈ-ਅਧਿਐਨ ਦੁਆਰਾ ਤੇ ਬਿਨਾਂ ਕਿਸੇ ਕੋਚਿੰਗ ਦੇ ਐਨ. ਡੀ. ਏ. ਲਿਖਤੀ ਪ੍ਰੀਖਿਆ ਆਪਣੇ ਬਲਬੂਤੇ 'ਤੇ ਪਾਸ ਕੀਤੀ | ਜੁਲਾਈ ਵਿਚ ਭੋਪਾਲ 'ਚ ਸਰਵਿਸਿਜ਼ ਸਿਲੈੱਕਸ਼ਨ ਬੋਰਡ (ਐੱਸ. ਐੱਸ. ਬੀ.) ਇੰਟਰਵਿਊ ਦਾ ਸਾਹਮਣਾ ਕਰਨ ਤੋਂ ਪਹਿਲਾਂ, ਉਹ 12-14 ਦਿਨਾਂ ਲਈ ਏ. ਐਫ. ਪੀ. ਆਈ. 'ਚ ਰਹੀ, ਰੇਲ ਗੱਡੀ ਰਾਹੀਂ ਯਾਤਰਾ ਕਰਦੇ ਸਮੇਂ ਵੀ ਅਧਿਕਾਰੀਆਂ ਤੋਂ ਨਿਰੰਤਰ ਮਾਰਗ ਦਰਸ਼ਨ ਪ੍ਰਾਪਤ ਕਰਦੀ ਰਹੀ | ਇੰਟਰਵਿਊ ਤੋਂ ਬਾਅਦ, ਉਹ ਏ. ਐਫ. ਪੀ. ਆਈ. ਵਾਪਸ ਆ ਗਈ ਤੇ 10 ਅਕਤੂਬਰ ਨੂੰ ਮੈਰਿਟ ਸੂਚੀ ਆਉਣ ਤੱਕ ਆਪਣੀ ਸਿਖਲਾਈ ਜਾਰੀ ਰੱਖੀ | ਉਸ ਨੇ 570 ਅੰਕਾਂ ਨਾਲ ਇੰਟਰਵਿਊ 'ਚ ਟਾਪ ਕੀਤਾ | ਸਾਰੇ ਚੁਣੇ ਗਏ ਮੁੰਡਿਆਂ ਤੇ ਕੁੜੀਆਂ ਵਿਚੋਂ ਸਭ ਤੋਂ ਵੱਧ | ਉਸ ਦਾ ਭਾਰਤੀ ਨੇਵੀ ਵਿਚ ਸੇਵਾਵਾਂ ਦੇਣ ਦਾ ਸੁਪਨਾ ਪੂਰਾ ਹਨ | ਇਸ ਦੌਰਾਨ ਨੌਜਵਾਨ ਆਗੂ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ ਨੇ ਆਖਿਆ ਕਿ ਸਹਿਜਲਦੀਪ ਪਿੰਡ ਦੀ ਪਹਿਲੀ ਕਮਿਸ਼ਨਡ ਅਫ਼ਸਰ ਹੋਵੇਗੀ, ਉਸ ਨੇ ਨਾ ਸਿਰਫ਼ ਆਪਣੇ ਪਰਿਵਾਰ ਨੂੰ ਸਗੋਂ ਸਾਰੇ ਹੁਸ਼ਿਆਰਪੁਰ ਤੇ ਪੰਜਾਬ ਨੂੰ ਮਾਣ ਦਿਵਾਇਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਪਹੁੰਚਣ 'ਤੇ ਸਹਿਜਲਦੀਪ ਦਾ ਭਰਵਾਂ ਸਵਾਗਤ ਤੇ ਸਨਮਾਨ ਕੀਤਾ ਜਾਵੇਗਾ |
ਪਿਛਲੀ ਖ਼ਬਰ ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਤਹਿਤ ਸੈਮੀਨਾਰ ਅਗਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਦਸੂਹਾ ਵਿਖੇ ਪੀ. ਟੀ. ਐਮ. ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।