31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਜੇਮਜ਼ ਕੈਂਬ੍ਰਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ 'ਚ ਵਿਦਿਆਰਥੀ ਕੌਂਸਲ ਦੀ ਚੋਣ

ਅਜੀਤ ਡੈਸਕ 19-10-2025
ਹੁਸ਼ਿਆਰਪੁਰ, 18 ਅਕਤੂਬਰ (ਬਲਜਿੰਦਰਪਾਲ ਸਿੰਘ)-ਵਿਦਿਆਰਥੀ ਪ੍ਰੀਸ਼ਦ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਵਾਸਲ ਐਜੂਕੇਸ਼ਨ ਨਾਲ ਜੁੜੇ ਜੇਮਜ਼ ਕੈਂਬ੍ਰਰਿਜ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਵਿਖੇ ਕਰਵਾਏ ਸਮਾਰੋਹ 'ਚ ਸਹੁੰ ਚੁਕਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸਵਾਗਤੀ ਗੀਤ ਤੇ ਨਾਚ ਨਾਲ ਹੋਈ | ਸਕੂਲ ਪਿ੍ੰਸੀਪਲ ਮੈਡਮ ਸੰਗੀਤਾ ਨਿਸਤਾਂਦਰਾ ਸਮਾਗਮ 'ਚ ਮੁੱਖ ਮਹਿਮਾਨ ਸਨ | ਉਨ੍ਹਾਂ ਨੇ ਵਿਦਿਆਰਥੀ ਪ੍ਰੀਸ਼ਦ ਨੂੰ ਅਹੁਦੇ ਤੇ ਗੁਪਤਤਾ ਦੀ ਸਹੁੰ ਚੁਕਾਈ | ਹਾਊਸ ਲੀਡਰਾਂ ਦੀ ਨਿਗਰਾਨੀ ਹੇਠ ਵਿਦਿਆਰਥੀਆਂ ਨੇ ਸਕੂਲ ਗੀਤ ਮਾਰਚ ਟੂਗੇਦਰ 'ਤੇ ਝੰਡਾ ਲਹਿਰਾ ਕੇ ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ | ਮੁੱਖ ਮਹਿਮਾਨ ਨੇ ਮਾਸਟਰ ਸ਼ਿਵਮ ਵਾਤਿਸ਼ ਨੂੰ ਹੈੱਡ ਬੁਆਏ ਤੇ ਨਵਰੀਤ ਚੱਢਾ ਨੂੰ ਹੈੱਡ ਗਰਲ ਵਜੋਂ ਡਿਊਟੀਆਂ ਵੀ ਸੌਂਪੀਆਂ | ਸਕੂਲ 'ਚ ਚੋਣ ਪ੍ਰਕਿਰਿਆ ਲੋਕਤੰਤਰੀ ਢੰਗ ਨਾਲ ਕੀਤੀ ਗਈ ਤੇ ਵਿਦਿਆਰਥੀਆਂ ਨੂੰ ਚੋਣ ਦੇ ਨਿਯਮਾਂ ਤੋਂ ਜਾਣੂ ਕਰਵਾਇਆ | ਸ਼ਿਵੇਨ ਪੁਰੀ ਨੂੰ ਵਾਈਸ ਹੈੱਡ ਬੁਆਏ ਵਜੋਂ ਚੁਣਿਆ ਜਦ ਕਿ ਮੈਤਰਿਆ ਗੁਪਤਾ ਨੂੰ ਵਾਈਸ ਹੈੱਡ ਗਰਲ ਵਜੋਂ ਚੁਣਿਆ ਗਿਆ | ਰਾਘਵ ਸ਼ਰਮਾ ਤੇ ਅਕਸ਼ਿਤਾ ਜੋਸ਼ੀ ਨੂੰ ਖੇਡਾਂ ਲਈ ਕਪਤਾਨ ਬਣਾਇਆ | ਵੰਸ਼ ਬਹਿਲ, ਆਦਿਤਿਆ ਸ਼ਰਮਾ, ਵਰਿੰਦਾ ਓਹਰੀ, ਗੀਤਿਕਾ, ਮਹਿਕ ਪ੍ਰੀਤ ਐਰਨ ਧੀਮਾਨ, ਸ਼ਵੇਤਾ ਰਾਏ, ਆਯੁਸ਼ਿਕਾ ਬੱਗਾ ਨੂੰ ਵੱਖ-ਵੱਖ ਅਹੁਦਿਆਂ ਲਈ ਸਹੁੰ ਚੁਕਾਈ ਗਈ | ਇਸ ਵਿਦਿਆਰਥੀ ਪ੍ਰੀਸ਼ਦ 'ਚ ਜੂਨੀਅਰ ਬੱਚਿਆਂ ਨੂੰ ਵੀ ਕੰਮ ਕਰਨ ਤੇ ਸਿੱਖਣ ਦਾ ਮੌਕਾ ਮਿਲ ਰਿਹਾ ਹੈ | ਮਾਸਟਰ ਪੁਲਕਿਤ ਕੁਮਾਰ ਨੂੰ ਜੂਨੀਅਰ ਹੈੱਡ ਬੁਆਏ ਵਜੋਂ ਚੁਣਿਆ ਅਤੇ ਹਰਵਨ ਸੈਣੀ ਨੂੰ ਜੂਨੀਅਰ ਹੈੱਡ ਗਰਲ ਵਜੋਂ ਚੁਣਿਆ ਗਿਆ | ਇਸ ਮੌਕੇ ਗਾਰਨੇਟ ਹਾਊਸ ਤੋਂ ਮਨਿਤ ਕੌਰ ਕੈਪਟਨ ਤੇ ਸਾਵੀ ਖਟਕਰ ਵਾਈਸ ਕੈਪਟਨ ਬਣੇ | ਅੰਗਦ ਟੱਕਰ ਨੂੰ ਐਂਮਰਲਡ ਹਾਊਸ ਤੋਂ ਕੈਪਟਨ ਅਤੇ ਮਾਧਵ ਪਰਾਸ਼ਰ ਵਾਈਸ ਕੈਪਟਨ ਨਾਮਜ਼ਦ ਕੀਤਾ | ਮੂਨਸਟੋਨ ਹਾਊਸ ਤੋਂ ਮਾਸਟਰ ਹਰਸ਼ਵਰਧਨ ਨੂੰ ਕੈਪਟਨ ਤੇ ਅੰਸ਼ ਅਰੋੜਾ ਵਾਈਸ ਕੈਪਟਨ ਚੁਣਿਆ | ਹਰਨੀਤ ਕੌਰ ਸਫਾਇਰ ਹਾਊਸ ਦੀ ਕੈਪਟਨ ਬਣੀ ਤੇ ਅਨੁਕਿ੍ਤ ਰੋਹਤਾਂਸ਼ ਜੈਨ ਵਾਈਸ ਕੈਪਟਨ ਬਣਿਆ | ਚੋਣ ਟੀਮ ਦੀ ਅਗਵਾਈ ਕਰਨ ਵਾਲੇ ਹਰਮਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀ ਕੌਂਸਲ ਚੋਣਾਂ ਲੋਕਤੰਤਰੀ ਢੰਗ ਨਾਲ ਕਰਵਾਈਆਂ ਗਈਆਂ | ਹੈੱਡ ਬੁਆਏ ਸ਼ਿਵਮ ਬਾਤਿਸ਼ ਦੇ ਪਿਤਾ ਨਵਦੀਪ ਬਾਤਿਸ਼ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਿਵਮ ਨੂੰ ਇੱਕ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ | ਸਕੂਲ ਪਿ੍ੰਸੀਪਲ ਸੰਗੀਤਾ ਨਿਸਤਾਂਦਰਾ ਨੇ ਕਿਹਾ ਕਿ ਵਿਦਿਆਰਥੀ ਪ੍ਰੀਸ਼ਦ ਚੋਣਾਂ ਦਾ ਉਦੇਸ਼ ਵਿਦਿਆਰਥੀਆਂ ਨੂੰ ਦੇਸ਼ ਦੀ ਚੋਣ ਪ੍ਰਣਾਲੀ ਤੋਂ ਜਾਣੂ ਕਰਵਾਉਣਾ | ਇਸ ਮੌਕੇ ਬਾਸਲ ਐਜੂਕੇਸ਼ਨ ਦੇ ਚੇਅਰਮੈਨ ਸੰਜੀਵ ਵਾਸਲ ਤੇ ਸੀ. ਈ. ਓ. ਰਾਘਵ ਵਾਸਲ ਨੇ ਕਿਹਾ ਸਾਡੇ ਸਕੂਲਾਂ ਵਿਚ ਵਿਦਿਆਰਥੀ ਕੌਂਸਲ ਚੋਣਾਂ ਵਿਦਿਆਰਥੀਆਂ ਨੂੰ ਸਮਰੱਥ ਤੇ ਜ਼ਿੰਮੇਵਾਰ ਨਾਗਰਿਕ ਬਣਨ ਵਿਚ ਮਦਦ ਕਰਨਗੀਆਂ |
18 ਐਚ ਐਸ ਪੀ 08
ਪਿਛਲੀ ਖ਼ਬਰ ਮਾਡਰਨ ਗਰੁੱਪ ਆਫ਼ ਕਾਲਜਿਜ਼ 'ਚ ਰੌਸ਼ਨੀਆਂ ਦਾ ਤਿਉਹਾਰ ਤੇ ਬੰਦੀਛੋੜ ਦਿਵਸ ਮਨਾਇਆ ਅਗਲੀ ਖ਼ਬਰ ਮਿਰਜ਼ਾਪੁਰ ਜੰਡੇ ਵਿਖੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ 3 ਦਿਨਾਂ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।