31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਸੰਬੰਧੀ ਪੋਸਟਰ ਜਾਰੀ

ਅਜੀਤ ਡੈਸਕ 19-10-2025
ਅੱਡਾ ਸਰਾਂ, 18 ਅਕਤੂਬਰ (ਹਰਜਿੰਦਰ ਸਿੰਘ ਮਸੀਤੀ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ 556 ਸਾਲਾਂ ਪ੍ਰਕਾਸ਼ ਪੁਰਬ ਪਿੰਡ ਕੰਧਾਲਾ ਜੱਟਾਂ ਵਿਖੇ ਪ੍ਰਬੰਧਕ ਕਮੇਟੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 5 ਨਵੰਬਰ ਨੂੰ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕ ਸੇਵਾਦਾਰਾਂ ਨੇ ਪੋਸਟਰ ਜਾਰੀ ਕੀਤਾ | ਇਸ ਮੌਕੇ ਬਾਬਾ ਅਵਤਾਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬਾਬਾ ਬਿਸ਼ਨ ਸਿੰਘ ਚੜ੍ਹਦੀ ਪੱਤੀ, ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਗਿੱਤਾ, ਇੰਦਰਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਸੈਕਟਰੀ, ਮਨਜੀਤ ਸਿੰਘ ਧਾਲੀਵਾਲ, ਜਸਵੀਰ ਸਿੰਘ ਧਾਲੀਵਾਲ ਤੇ ਪ੍ਰਬੰਧਕ ਸੇਵਾਦਾਰਾਂ ਪ੍ਰੋਗਰਾਮਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਪ੍ਰਕਾਸ਼ ਪੁਰਬ ਸੰਬੰਧੀ 30 ਅਕਤੂਬਰ ਤੋਂ ਅੰਮਿ੍ਤ ਵੇਲੇ ਪਹਿਲੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਵੇਗੀ, 3 ਨਵੰਬਰ ਤੱਕ ਪੰਜ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆਂ | 3 ਨਵੰਬਰ ਸਵੇਰੇ 10 ਵਜੇ 2 ਸ੍ਰੀ ਅਖੰਡ ਪਾਠ ਆਰੰਭ ਕੀਤੇ ਜਾਣਗੇ | 5 ਨਵੰਬਰ ਨੂੰ ਭੋਗ ਪਾਉਣ ਉਪਰੰਤ ਕਾਕਾ ਮਨਰਾਜ ਸਿੰਘ ਧਾਲੀਵਾਲ ਤੇ ਕਾਕਾ ਸਹਿਜਪਾਲ ਸਿੰਘ ਧਾਲੀਵਾਲ ਦਾ ਕੀਰਤਨੀ ਜਥਾ, ਭਾਈ ਇੰਦਰਜੀਤ ਸਿੰਘ ਕਵੀਸ਼ਰ ਜਥਾ ਅਤੇ ਸਾਥੀ ਕੰਧਾਲਾ ਜੱਟਾਂ ਵਾਲੇ, ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕਰੇਗਾ | ਸਵੇਰੇ 11 ਵਜੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਜਾਵੇਗਾ | ਜਿਸ ਵਿਚ ਸੰਤ ਬਾਬਾ ਮੱਖਣ ਸਿੰਘ ਦਰੀਏ ਵਾਲੇ ਕਥਾ ਨਾਲ ਤੇ ਜਥੇਦਾਰ ਉਂਕਾਰ ਸਿੰਘ ਮਾਨ ਦਾ ਇੰਟਰਨੈਸ਼ਨਲ ਢਾਡੀ ਜਥਾ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਮੌਕੇ ਕੁਲਵਿੰਦਰ ਸਿੰਘ, ਪ੍ਰਧਾਨ ਅੰਮਿ੍ਤਪਾਲ ਸਿੰਘ, ਪ੍ਰਧਾਨ ਕੈਪਟਨ ਹਰੀ ਓਮ ਸਿੰਘ, ਨੰਬਰਦਾਰ ਸੁੱਚਾ ਸਿੰਘ, ਹਰਵਿੰਦਰਪਾਲ ਸਿੰਘ, ਹਰਪ੍ਰੀਤ ਸਿੰਘ ਹੈਪੀ, ਅਵਤਾਰ ਸਿੰਘ ਅਮਰੀਕਾ, ਕੁਲਵੰਤ ਸਿੰਘ, ਡਾ. ਚਰਨਜੀਤ ਸਿੰਘ ਪੜਬੱਗਾ, ਸੁਰਿੰਦਰ ਸਿੰਘ ਗੁਗਲੀ, ਬਲਜੀਤ ਸਿੰਘ ਬੱਲੂ, ਬਲਦੇਵ ਸਿੰਘ ਪੰਚ, ਇੰਦਰਜੀਤ ਸਿੰਘ, ਅਮਰੀਕ ਸਿੰਘ ਬੱਬੀ, ਸੂਬੇਦਾਰ ਗੁਰਮੇਲ ਸਿੰਘ ਮੌਜੂਦ ਸਨ |
ਪਿਛਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਦੇ ਨਾਲ ਜੋੜਨਾ ਜ਼ਰੂਰੀ-ਵਿਧਾਇਕ ਰਾਜਾ ਅਗਲੀ ਖ਼ਬਰ ਫਿਊਚਰ ਟੀਚ ਇੰਸਟੀਟਿਊਟ ਭੰਗਾਲਾ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।