01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਣਪਛਾਤਿਆਂ ਵਲੋਂ ਸੁਨਿਆਰੇ ਦੀ ਦੁਕਾਨ 'ਤੇ ਚਲਾਈ ਗੋਲੀ, ਵਾਲਵਾਲ ਬਚਿਆ ਕਰਿੰਦਾ

ਅਜੀਤ ਡੈਸਕ 19-10-2025
ਮਾਹਿਲਪੁਰ, 18 ਅਕਤੂਬਰ (ਰਜਿੰਦਰ ਸਿੰਘ)-ਅੱਜ ਸਵੇਰੇ 9:40 ਵਜੇ ਮਾਹਿਲਪੁਰ ਸ਼ਹਿਰ 'ਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਅਣਪਛਾਤੇ ਹੈਲਮਟ ਪਹਿਨੇ ਹੋਏ ਮੋਟਰਸਾਈਕਲ ਵਿਅਕਤੀਆਂ ਵਲੋਂ ਸੁਨਿਆਰੇ ਦੀ ਦੁਕਾਨ 'ਤੇ ਗੋਲੀ ਚਲਾ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਬੱਸ ਅੱਡੇ ਕੋਲ ਚੱਲ ਰਹੀ ਸੁਨਿਆਰੇ ਦੀ ਗਣਪਤੀ ਜਿਊਲਰਜ਼ ਦੇ ਮਾਲਕ ਰਵੀ ਬੱਗਾ ਨੇ ਦੱਸਿਆ ਕਿ ਉਹ ਆਪਣੇ ਘਰ ਸੀ ਤੇ ਉਸ ਦੇ ਕਰਿੰਦੇ ਭਰਤ ਕੁਮਾਰ ਅਭੀ ਤੇ ਧੀਰਜ ਨੇ ਅਜੇ ਦੁਕਾਨ ਖੋਲ੍ਹ ਕੇ ਸਫ਼ਾਈ ਕਰ ਰਹੇ ਸਨ ਤਾਂ ਅਚਾਨਕ ਅਣਪਛਾਤੇ ਹੈਲਮਟ ਪਹਿਨੇ ਮੋਟਰਸਾਈਕਲ 'ਤੇ ਦੋ ਵਿਅਕਤੀ ਆਏ ਤੇ ਦੁਕਾਨ 'ਤੇ ਇਕ ਗੋਲੀ ਚਲਾ ਕੇ ਚਲੇ ਗਏ | ਉਨ੍ਹਾਂ ਦੱਸਿਆਂ ਕਿ ਫਾਇਰਿੰਗ ਦੌਰਾਨ ਉਨ੍ਹਾਂ ਦਾ ਕਰਿੰਦਾ ਵਾਲ-ਵਾਲ ਬਚ ਗਿਆ ਅਤੇ ਗੋਲੀ ਦੁਕਾਨ ਅੰਦਰ ਹੋਈ ਛੱਤ ਦੀ ਸੀਲਿੰਗ 'ਤੇ ਵੱਜੀ | ਉਨ੍ਹਾਂ ਦੱਸਿਆ ਕਿ ਇਹ ਸਾਰੀ ਘਟਨਾ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ | ਮੌਕੇ 'ਤੇ ਡੀ. ਐਸ. ਪੀ. ਦਲਜੀਤ ਸਿੰਘ ਖੱਖ ਗੜ੍ਹਸ਼ੰਕਰ, ਥਾਣਾ ਮੁਖੀ ਮਾਹਿਲਪੁਰ ਜੈਪਾਲ ਤੇ ਪੁਲਿਸ ਪਾਰਟੀ ਨੇ ਮੌਕੇ 'ਤੇ ਪਹੁੰਚ ਕੇ ਕੈਮਰੇ ਦੀ ਪੜਤਾਲ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖ਼ੂਹ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ 8 ਮਹੀਨਿਆਂ ਬਾਅਦ ਸਿਰਫ਼ 1 ਮਹੀਨੇ ਦੀ ਮਿਲੀ ਤਨਖ਼ਾਹ-ਪਿ੍ੰ: ਸੁਖਇੰਦਰ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।