01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਾਬਕਾ ਸਰਪੰਚ ਤੇ ਉਸ ਦੇ ਪੁੱਤਰ ਸਮੇਤ ਇਕ ਹੋਰ ਸਾਥੀ 'ਤੇ ਝੂਠਾ ਪਰਚਾ ਦਰਜ ਕਰਨ 'ਤੇ ਅਕਾਲੀ ਆਗੂਆਂ ਦਾ ਇਕੱਠ

ਅਜੀਤ ਡੈਸਕ 19-10-2025
ਕੋਟਫ਼ਤੂਹੀ, 18 ਅਕਤੂਬਰ (ਅਵਤਾਰ ਸਿੰਘ ਅਟਵਾਲ)-ਨਜ਼ਦੀਕੀ ਪਿੰਡ ਠੁਆਣਾ ਵਿਖੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦਾ ਫ਼ਰਸ਼ ਖ਼ਰਾਬ ਹੋਇਆ ਸੀ ਸੰਗਤਾਂ ਦੇ ਸਹਿਯੋਗ ਨਾਲ ਉਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਿੰਡ 'ਚ ਚੱਲਦੀ ਧੜੇਬੰਦੀ ਕਾਰਨ ਮੌਜੂਦਾ ਸਰਕਾਰ ਦੇ ਮੈਂਬਰ ਪਾਰਲੀਮੈਂਟ ਦੀ ਸਹਿ 'ਤੇ 2 ਅਕਤੂਬਰ ਨੂੰ ਪੁਲਿਸ ਵਲੋਂ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰ ਰਹੇ ਸਾਬਕਾ ਸਰਪੰਚ ਮਸਤਾਨ ਸਿੰਘ ਉਨ੍ਹਾਂ ਦੇ ਪੁੱਤਰ ਗੁਰਜੀਤ ਸਿੰਘ ਤੇ ਇਕ ਹੋਰ ਉਨ੍ਹਾਂ ਦੇ ਸਾਥੀ ਗਰਦਾਵਰ ਸਿੰਘ ਤੇ ਪੁਲਿਸ ਵਲੋਂ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਦੇ ਵਿਰੁੱਧ 'ਚ ਪੁਲਿਸ ਚੌਕੀ ਕੋਟਫ਼ਤੂਹੀ ਵਲੋਂ ਪੀੜਤ ਧਿਰ ਨਾਲ ਅਕਾਲੀ ਆਗੂ ਇਕਬਾਲ ਸਿੰਘ ਖੇੜਾ, ਜਸਵੀਰ ਸਿੰਘ ਨਡਾਲਾੋ, ਜਰਨੈਲ ਸਿੰਘ ਖ਼ਾਲਸਾ ਨਡਾਲੋਂ, ਲਖਵੀਰ ਸਿੰਘ, ਠੇਕੇਦਾਰ ਰਾਮ ਚੰਦ ਠੁਆਣਾ, ਸੁਖਦੇਵ ਸਿੰਘ, ਚਰਨ ਸਿੰਘ, ਮਾਸਟਰ ਰਾਜੀਵ, ਮਹਿੰਦਰ ਸਿੰਘ, ਹੰਸ ਰਾਜ, ਰੌਸ਼ਨ ਲਾਲ, ਗੁਰਦੇਵ ਸਿੰਘ, ਜਗਵੀਰ ਸਿੰਘ, ਸੁਰਿੰਦਰਪਾਲ ਸਿੰਘ, ਮਲੂਕ ਸਿੰਘ, ਗੁਰਤੇਜ ਸਿੰਘ ਪੰਚ, ਕੁਲਦੀਪ ਸਿੰਘ, ਰਣਜੀਤ ਸਿੰਘ, ਮੋਹਣ ਸਿੰਘ, ਲਾਲੋ, ਜਸਵਿੰਦਰ ਸਿੰਘ, ਮਨਜੀਤ ਸਿੰਘ ਲਾਲਪੁਰ, ਸਰਬਜੀਤ ਸਿੰਘ ਤੇ ਹੋਰ ਪਿੰਡ ਵਾਸੀਆਂ ਨੇ ਪੁਲਿਸ ਚੌਕੀ ਅੱਗੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਇਕਬਾਲ ਸਿੰਘ ਖੇੜਾ ਤੇ ਹੋਰ ਆਗੂਆਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਲਈ ਬੜੇ ਸ਼ਰਮ ਦੀ ਗੱਲ ਹੈ, ਕਿ ਬਿਨਾਂ ਕਿਸੇ ਇਨਕੁਆਰੀ ਦੇ ਬਿਨਾਂ ਕਿਸੇ ਪੁੱਛਗਿੱਛ ਦੇ ਹਲਕੇ ਦੇ ਨੁਮਾਇੰਦੇ ਜੋ ਪੁਲਿਸ ਨੂੰ ਕਹੀ ਜਾਂਦੇ ਹਨ, ਉਸ ਤਹਿਤ ਗ਼ਲਤ ਝੂਠੇ ਪਰਚੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਜੋ ਸੇਵਾ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਕੰਮ ਕਰਨ ਤੋ ਰੋਕਣ ਲਈ ਦੂਜੀ ਪਿੰਡ ਦੀ ਧਿਰ ਜੋ ਆਪ ਕੰਮ ਨਹੀਂ ਕਰਨਾ ਚਾਹੁੰਦੀ ਦੂਜੇ ਨੂੰ ਸੇਵਾ ਕਰਦੇ ਨੂੰ ਰੋਕਣ ਲਈ ਝੂਠੇ ਪਰਚੇ ਪੁਆ ਰਹੀ ਹੈ | ਇਸ ਮੌਕੇ ਉਨ੍ਹਾਂ ਹਲਕੇ ਦੇ ਨੁਮਾਇੰਦੇ ਨੂੰ ਤਾੜਨਾ ਕਰਦੇ ਕਿਹਾ ਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ, ਉਹ ਝੂਠੇ ਪਰਚੇ ਕਰਵਾਉਣੇ ਬੰਦ ਕਰਨ, ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਤੇ ਡੀ. ਸੀ. ਨੂੰ ਅਪੀਲ ਕੀਤੀ ਇਸ ਕੇਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸਚਾਈ ਸਾਹਮਣੇ ਆ ਸਕੇ, ਨਹੀਂ ਤਾਂ ਉਹ ਫਿਰ ਦੋ ਹਫ਼ਤੇ ਬਾਅਦ ਸੜਕ ਜਾਮ ਕਰਨਗੇ |
ਪਿਛਲੀ ਖ਼ਬਰ ਮਹੰਤ ਰਮਿੰਦਰ ਦਾਸ ਦਾ ਵਿਦੇਸ਼ ਦੌਰੇ ਤੋਂ ਵਾਪਸ ਹੁਸ਼ਿਆਰਪੁਰ ਪਹੁੰਚਣ 'ਤੇ ਸਵਾਗਤ ਅਗਲੀ ਖ਼ਬਰ ਦੁਸਹਿਰਾ ਗਰਾਊਾਡ 'ਚ ਬਿਨਾਂ ਲਾਇਸੈਂਸ ਪਟਾਕੇ ਵੇਚਣ ਵਾਲੀਆਂ ਦੁਕਾਨਾਂ ਨੂੰ ਕਰਵਾਇਆ ਬੰਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।