04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡਾ. ਸੀਮਾ ਗਰਗ ਨੇ ਹੁਸ਼ਿਆਰਪੁਰ 'ਚ ਬਤੌਰ ਕਾਰਜਕਾਰੀ ਸਿਵਲ ਸਰਜਨ ਦਾ ਚਾਰਜ ਸੰਭਾਲਿਆ

ਅਜੀਤ ਡੈਸਕ 02-09-2025
ਹੁਸ਼ਿਆਰਪੁਰ, 1 ਸਤੰਬਰ (ਬਲਜਿੰਦਰਪਾਲ ਸਿੰਘ)-ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੇ ਹੁਕਮਾਂ ਅਨੁਸਾਰ ਡਾ. ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਅੱਜ ਤੋਂ ਕਾਰਜਕਾਰੀ ਸਿਵਲ ਸਰਜਨ ਹੁਸ਼ਿਆਰਪੁਰ ਵਜੋਂ ਚਾਰਜ ਸੰਭਾਲ ਲਿਆ ਹੈ | ਜ਼ਿਕਰਯੋਗ ਹੈ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਪਵਨ ਕੁਮਾਰ ਸ਼ਗੋਤਰਾ ਨੇ 31 ਅਗਸਤ ਨੂੰ ਸਰਕਾਰੀ ਸੇਵਾ ਤੋਂ ਰਿਟਾਇਰ ਹੋ ਗਏ ਹਨ | ਡਾ. ਸੀਮਾ ਗਰਗ ਨੇ ਆਪਣੀ ਨੌਕਰੀ ਦੌਰਾਨ ਟੀਕਾਕਰਨ ਮੁਹਿੰਮਾਂ ਨੂੰ ਬੇਹੱਦ ਸਫਲਤਾਪੂਰਵਕ ਅੱਗੇ ਵਧਾਇਆ ਹੈ ਤੇ ਸਿਹਤ ਪ੍ਰਤੀ ਜਨ-ਜਾਗਰੂਕਤਾ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ | ਚਾਰਜ ਸੰਭਾਲਣ ਮੌਕੇ ਡਾ. ਸੀਮਾ ਗਰਗ ਨੇ ਕਿਹਾ ਕਿ ਉਹ ਇਸ ਮਹੱਤਵਪੂਰਨ ਜ਼ਿੰਮੇਵਾਰੀ ਸੌਂਪਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਧੰਨਵਾਦੀ ਹਨ |
ਪਿਛਲੀ ਖ਼ਬਰ ਭਾਰੀ ਮੀਂਹ ਨਾਲ ਖੱਡਾਂ 'ਚ ਆਇਆ ਪਾਣੀ, ਸੜਕਾਂ 'ਤੇ ਦਰੱਖਤ ਡਿੱਗੇ ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਖ਼ਾਲਸਾ ਐਜੂਕੇਸ਼ਨਲ ਟਰੱਸਟ ਨੇ 'ਖੇਡ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।